ਨਵੀਂ ਦਿੱਲੀ: ਦੇਸ਼ ਦੇ 74ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਇਕ ਨਵਾਂ ਰਿਕਾਰਡ ਵੀ ਦਰਜ ਹੋ ਗਿਆ ਹੈ। ਪੀਐਮ ਮੋਦੀ ਲਗਾਤਾਰ ਸੱਤਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਵਾਲੇ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਅਤੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣੇ।


ਇਸ ਤੋਂ ਪਹਿਲਾਂ ਸੱਤ ਜਾਂ ਉਸ ਤੋਂ ਜ਼ਿਆਦਾ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਵਾਲੇ ਪ੍ਰਧਾਨ ਮੰਤਰੀਆਂ 'ਚ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਸ਼ਾਮਲ ਹਨ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1947 ਤੋਂ 1963 ਦਰਮਿਆਨ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1966 ਤੋਂ 1976 ਅਤੇ 1980 ਤੋਂ 1984 ਦਰਮਿਆਨ ਆਪਣੇ ਦੋ ਕਾਰਜਕਾਲ ਦੌਰਾਨ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2004 ਤੋਂ 2013 ਦੌਰਾਨ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ।


ਜਸ਼ਨ-ਏ-ਆਜ਼ਾਦੀ: ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ


ਰਾਸ਼ਟਰੀ ਧਵਜ ਲਹਿਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ 'ਰਾਸ਼ਟਰੀ-ਗਾਰਡ' ਨੈਸ਼ਨਲ ਸੈਲਿਊਟ ਦਿੱਤਾ ਗਿਆ। ਰਾਸ਼ਟਰੀ ਗਾਰਡ 'ਚ ਤਿੰਨ ਫੌਜਾਂ ਅਤੇ ਦਿੱਲੀ ਪੁਲਿਸ ਦੇ ਕੁੱਲ 32 ਜਵਾਨ ਸ਼ਾਮਲ ਰਹੇ। ਥਲ ਸੈਨਾ ਦੇ ਗ੍ਰੇਨੇਡੀਅਰ ਰੇਜਮੈਂਟਲ ਸੈਂਟਰ ਦੇ ਬੈਂਡ ਨੇ ਰਾਸ਼ਟਰਗਾਨ ਦੀ ਧਨ ਵਜਾਈ। ਇਸ ਬੈਂਡ ਦੀ ਅਗਵਾਈ ਸੂਬੇਦਾਰ ਮੇਜਰ ਅਬਦੁਲ ਗਨੀ ਨੇ ਕੀਤੀ। ਇਸ ਤੋਂ ਤੁਰੰਤ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਥਲਸੈਨਾ ਦੀ ਫੀਲਡ ਬੈਟਰੀ ਨੇ ਇਹ ਸਲਾਮੀ ਦਿੱਤੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ