PM Modi Greece Visit: ਗ੍ਰੀਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਸ਼ੁੱਕਰਵਾਰ (25 ਅਗਸਤ) ਨੂੰ ਏਥੇਂਸ ਵਿੱਚ ਗ੍ਰੀਸ ਦੀ ਰਾਸ਼ਟਰਪਤੀ ਕਤੇਰੀਨਾ ਐਨ. ਸਕੇਲਾਰੋਪੋਲੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ ਨਾਲ ਸਨਮਾਨਿਤ ਕੀਤਾ।


ਪੀਐਮ ਮੋਦੀ ਨੇ ਟਵੀਟ ਕਰਕੇ ਇਸ ਸਨਮਾਨ ਦੇ ਲਈ ਗ੍ਰੀਸ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ''ਮੈਂ ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ ਨਾਲ ਸਨਮਾਨਿਤ ਕਰਨ ਲਈ ਰਾਸ਼ਟਰਪਤੀ ਕਤੇਰੀਨਾ ਐਨ. ਸਕੇਲਾਰੋਪੋਲੂ, ਗ੍ਰੀਸ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਗ੍ਰੀਸ ਦੇ ਲੋਕਾਂ ਦਾ ਭਾਰਤ ਪ੍ਰਤੀ ਸਤਿਕਾਰ ਨੂੰ ਦਰਸਾਉਂਦਾ ਹੈ।






ਪੀਐਮ ਮੋਦੀ ਨੇ ਕੀ ਕਿਹਾ?


ਪ੍ਰਧਾਨ ਮੰਤਰੀ ਨੇ ਕਿਹਾ ਕਿ 40 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਗ੍ਰੀਸ ਆਇਆ ਹੈ। ਫਿਰ ਵੀ ਨਾ ਤਾਂ ਸਾਡੇ ਰਿਸ਼ਤਿਆਂ ਦੀ ਡੂੰਘਾਈ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਰਿਸ਼ਤਿਆਂ ਦੇ ਨਿੱਘ ਵਿੱਚ ਕੋਈ ਕਮੀ ਆਈ ਹੈ। ਗ੍ਰੀਸ ਅਤੇ ਭਾਰਤ ਦੁਨੀਆ ਦੀਆਂ 2 ਸਭ ਤੋਂ ਪੁਰਾਣੀਆਂ ਸਭਿਅਤਾਵਾਂ, 2 ਸਭ ਤੋਂ ਪੁਰਾਣੀਆਂ ਜਮਹੂਰੀ ਵਿਚਾਰਧਾਰਾਵਾਂ ਅਤੇ 2 ਸਭ ਤੋਂ ਪੁਰਾਣੇ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਵਿਚਕਾਰ ਇੱਕ ਕੁਦਰਤੀ ਮੇਲ ਹੈ। ਸਾਡੇ ਰਿਸ਼ਤੇ ਦੀ ਨੀਂਹ ਪੁਰਾਤਨ ਅਤੇ ਮਜ਼ਬੂਤ ​​ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਧਮਕੀ ! ਆਪ ਨੇ ਦਿੱਤਾਂ ਮੋੜਵਾਂ ਜਵਾਬ, ਕਿਹਾ-ਇਨ੍ਹਾਂ ਕਿਉਂ ਡਰੇ ਹੋਏ ਹੋ ?


ਗ੍ਰੀਸ ਦੇ ਰਾਸ਼ਟਰਪਤੀ ਵਲੋਂ ਕੀਤਾ ਜਾਂਦਾ ਸਨਮਾਨਿਤ


ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕਿਹਾ ਕਿ ਆਰਡਰ ਆਫ਼ ਆਨਰ ਦੀ ਸਥਾਪਨਾ 1975 ਵਿੱਚ ਕੀਤੀ ਗਈ ਸੀ। ਗ੍ਰੀਸ ਦੇ ਰਾਸ਼ਟਰਪਤੀ ਵਲੋਂ ਗ੍ਰੀਸ ਦੇ ਪ੍ਰਧਾਨ ਮੰਤਰੀਆਂ ਅਤੇ ਮਹਾਨ ਹਸਤੀਆਂ ਨੂੰ ਗ੍ਰੈਂਡ ਕਰਾਸ ਆਫ਼ ਆਰਡਰ ਆਫ਼ ਆਨਰ ਪ੍ਰਦਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਵਿਲੱਖਣ ਸਥਿਤੀ ਦੇ ਕਾਰਨ, ਗ੍ਰੀਸ ਦੇ ਕੱਦ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਇਆ ਹੈ।


ਗ੍ਰੀਸ ਵਲੋਂ ਕੀ ਕਿਹਾ ਗਿਆ?


ਗ੍ਰੀਸ ਵਲੋਂ ਗ੍ਰੀਸ -ਭਾਰਤੀ ਦੋਸਤੀ ਦੇ ਰਣਨੀਤਕ ਪ੍ਰੋਤਸਾਹਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਿਰਣਾਇਕ ਯੋਗਦਾਨ ਨੂੰ ਮਾਨਤਾ ਦੇਣ ਲਈ ਸਨਮਾਨਿਤ ਕੀਤਾ ਗਿਆ। ਗ੍ਰੀਸ ਨੇ ਕਿਹਾ ਕਿ ਇਸ ਯਾਤਰਾ ਦੇ ਮੌਕੇ 'ਤੇ ਗ੍ਰੀਸ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਦਾ ਹੈ।


ਗ੍ਰੀਸ ਵਲੋਂ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਕਿ ਉਹ ਇੱਕ ਅਜਿਹੇ ਰਾਜਨੇਤਾ ਹਨ ਜਿਨ੍ਹਾਂ ਨੇ ਆਪਣੇ ਦੇਸ਼ ਦੀ ਵਿਸ਼ਵਵਿਆਪੀ ਪਹੁੰਚ ਨੂੰ ਅੱਗੇ ਵਧਾਇਆ ਹੈ ਅਤੇ ਜੋ ਯੋਜਨਾਬੱਧ ਢੰਗ ਨਾਲ ਭਾਰਤ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਹਨ। ਇੱਕ ਅਜਿਹੇ ਸਿਆਸਤਦਾਨ ਜਿਨ੍ਹਾਂ ਨੇ ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਤਬਦੀਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੁੱਖ ਤਰਜੀਹਾਂ 'ਤੇ ਲਿਆਂਦਾ ਹੈ।


ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਸ਼ਹਿਰਾਂ 'ਚ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ, ਸ਼ਹਿਰ ਦੇ ਕੱਲੇ-ਕੱਲੇ ਬੰਦੇ ਤੱਕ ਪਹੁੰਚਾਉਣਗੀਆਂ ਮੁੱਢਲੀਆਂ ਸਹੂਲਤਾਂ