PM Narendra Modi Varanasi Visit: ਵਾਰਾਣਸੀ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਰੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਪੀਐਮ ਮੋਦੀ ਨੂੰ ਮਿਲਣ ਦੀ ਇੱਛਾ ਨਾਲ ਕਾਫ਼ਲੇ ਵਿੱਚ ਦਾਖ਼ਲ ਹੋਣਾ ਚਾਹੁੰਦਾ ਸੀ। ਹਾਲਾਂਕਿ, ਪੀਐਮ ਮੋਦੀ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਨੂੰ ਸੁਰੱਖਿਆ ਕਰਮਚਾਰੀਆਂ ਨੇ ਪਹਿਲਾਂ ਹੀ ਫੜ ਲਿਆ ਸੀ।


ਇਸ ਨੌਜਵਾਨ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਸੀ। ਪੀਐਮ ਮੋਦੀ ਰੁਦਰਾਕਸ਼ ਕਨਵੈਨਸ਼ਨ ਸੈਂਟਰ ਤੋਂ ਬਾਬਤਪੁਰ ਏਅਰਪੋਰਟ ਜਾ ਰਹੇ ਸਨ। ਇਸ ਦੌਰਾਨ ਰੁਦਰਾਕਸ਼ ਕਨਵੈਨਸ਼ਨ ਸੈਂਟਰ ਨੇੜੇ ਇੱਕ ਨੌਜਵਾਨ ਨੇ ਪੀਐਮ ਦੇ ਕਾਫ਼ਲੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ।


ਜਾਣਕਾਰੀ ਮੁਤਾਬਕ ਨੌਜਵਾਨ ਪੀਐੱਮ ਨੂੰ ਮਿਲ ਕੇ ਫੌਜ 'ਚ ਨੌਕਰੀ ਦੀ ਮੰਗ ਕਰਨਾ ਚਾਹੁੰਦਾ ਸੀ ਅਤੇ ਉਹ ਭਾਜਪਾ ਦਾ ਵਰਕਰ ਦੱਸਿਆ ਜਾਂਦਾ ਹੈ। ਇਹ ਨੌਜਵਾਨ ਪੀਐਮ ਦੇ ਕਾਫ਼ਲੇ ਤੋਂ 10 ਫੁੱਟ ਦੂਰ ਸੀ। ਹੁਣ ਐਸਪੀਜੀ ਇਸ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ। ਵਾਰਾਣਸੀ ਦੌਰੇ 'ਤੇ ਗਏ ਪੀਐਮ ਮੋਦੀ ਨੇ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: Manipur Violence: ਮਣੀਪੁਰ ਹਿੰਸਾ ਦਾ ਵਿਦੇਸ਼ੀ ਕਨੈਕਸ਼ਨ! NIA ਨੇ ਸ਼ੱਕੀ ਅੱਤਵਾਦੀ ਨੂੰ ਕੀਤਾ ਗ੍ਰਿਫਤਾਰ, ਪੁੱਛਗਿੱਛ ਲਈ ਲਿਆਂਦਾ ਗਿਆ ਦਿੱਲੀ


ਪੀਐਮ ਮੋਦੀ ਨੇ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ 16 ਅਟਲ ਵਿਦਿਆਲਿਆਂ ਦਾ ਉਦਘਾਟਨ ਕੀਤਾ।


ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਸਬੰਧੀ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਖੇਡ ਬੁਨਿਆਦੀ ਢਾਂਚਾ ਬਣਾਇਆ ਜਾਂਦਾ ਹੈ, ਇੰਨਾ ਵੱਡਾ ਸਟੇਡੀਅਮ ਬਣ ਜਾਂਦਾ ਹੈ, ਇਸ ਦਾ ਨਾ ਸਿਰਫ ਖੇਡਾਂ ਬਲਕਿ ਸਥਾਨਕ ਅਰਥਵਿਵਸਥਾ 'ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਅੱਜ ਹਰ ਕੋਈ ਜਾਣਦਾ ਹੈ ਕਿ 'ਜੋ ਖੇਡੇਗਾ ਉਹ ਖਿੜੇਗਾ'।


ਇਸ ਦੇ ਨਾਲ ਹੀ ਨਾਰੀ ਸ਼ਕਤੀ ਵੰਦਨ ਅਭਿਨੰਦਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹੋਇਆਂ ਪੀਐਮ ਮੋਦੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਇੱਕ ਵਿਆਪਕ ਦ੍ਰਿਸ਼ਟੀ ਵਾਲਾ ਕਾਨੂੰਨ ਹੈ। ਇਸ ਕਾਨੂੰਨ ਦੀ ਤਾਕਤ ਉਦੋਂ ਵਧੇਗੀ ਜਦੋਂ ਔਰਤਾਂ ਲਈ ਸਮਾਜ ਤੋਂ ਲੈ ਕੇ ਪਰਿਵਾਰ ਤੱਕ ਹਰ ਪੱਧਰ 'ਤੇ ਤਰੱਕੀ ਕਰਨ ਦੇ ਮੌਕੇ ਵਧਣਗੇ। ਅਸੀਂ ਅਜਿਹਾ ਸਮਾਜ ਸਿਰਜਣਾ ਹੈ ਜਿਸ ਵਿੱਚ ਔਰਤਾਂ ਨੂੰ ਅੱਗੇ ਵਧਣ ਲਈ ਕਿਸੇ ਦੀ ਮਦਦ ਦੀ ਲੋੜ ਨਾ ਪਵੇ।


ਇਹ ਵੀ ਪੜ੍ਹੋ: 'ਅਛੂਤ' ਹੋਣ ਕਰਕੇ ਸਾਬਕਾ ਰਾਸ਼ਟਰਪਤੀ ਕੋਵਿੰਦ ਨੂੰ ਨਹੀਂ ਦਿੱਤਾ ਨਵੀਂ ਸੰਸਦ ਦੇ ਨੀਂਹ ਪੱਥਰ ਸਮਾਗਮ ਦਾ ਸੱਦਾ-ਖੜਗੇ