ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਸਵੇਰੇ 11 ਵਜੇ ਪ੍ਰਸਾਰਣ ਹੋਵੇਗਾ। ਮੋਦੀ ਆਪਣੇ ਇਸ ਪ੍ਰੋਗਰਾਮ 'ਚ ਕੋਰੋਨਾ ਨੂੰ ਲੈਕੇ ਬਣੇ ਹਾਲਾਤ 'ਤੇ ਚਰਚਾ ਕਰ ਸਕਦੇ ਹਨ। ਇਸ ਦੇ ਨਾਲ ਹੀ ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਹੋਏ ਖੇਤੀ ਬਿੱਲਾਂ 'ਤੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੀ ਗੱਲ ਰੱਖ ਸਕਦੇ ਹਨ।


ਖੇਤੀ ਬਿੱਲਾਂ ਨੂੰ ਲੈਕੇ ਦੇਸ਼ ਭਰ ਦੇ ਕਿਸਾਨਾਂ 'ਚ ਤਿੱਖਾ ਰੋਸ ਹੈ। ਖਾਸ ਤੌਰ 'ਤੇ ਹਰਿਆਣਾ ਤੇ ਪੰਜਾਬ 'ਚ ਕਿਸਾਨ ਇਸ ਤੋਂ ਕਾਫੀ ਨਾਰਾਜ਼ ਹਨ। ਦੋਵਾਂ ਸੂਬਿਆਂ 'ਚ ਖੇਤੀ ਬਿੱਲਾਂ ਖਿਲਾਫ ਅੰਦੋਲਨ ਜਾਰੀ ਹੈ। ਇਸ ਲਈ ਇਨ੍ਹਾਂ ਖੇਤੀ ਬਿੱਲਾਂ 'ਤੇ ਪ੍ਰਧਾਨ ਮੰਤਰੀ ਸਥਿਤੀ ਸਪਸ਼ਟ ਕਰ ਸਕਦੇ ਹਨ।


ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ


ਕੋਰੋਨਾ ਵਾਇਰਸ: ਨਹੀਂ ਲੱਭਿਆ ਕੋਈ ਹੱਲ, 24 ਘੰਟਿਆਂ 'ਚ ਦੁਨੀਆਂ ਭਰ 'ਚ 2.93 ਲੱਖ ਨਵੇਂ ਕੇਸ, 5,297 ਮੌਤਾਂ


ਪਿਛਲੀ ਵਾਰ 30 ਅਗਸਤ ਨੂੰ 'ਮਨ ਕੀ ਬਾਤ' ਪ੍ਰੋਗਰਾਮ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਖੇਤੀ ਤਿਉਹਾਰ, ਪੋਸ਼ਣ, ਦੇਸੀ ਕੁੱਤਿਆਂ ਦੀ ਗੁਣਵੱਤਾ ਜਿਹੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਪਰ ਖਾਸ ਤੌਰ 'ਤੇ ਖਿਡੌਣੇ, ਮੋਬਾਇਲ ਗੇਮਸ, ਐਪ 'ਤੇ ਆਧਾਰਤ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ