Sandeshkhali Row: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਦੇਸ਼ਖਾਲੀ ਵਿਵਾਦ ਵਿਚਾਲੇ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਉਹ ਦੋ ਦਿਨ ਉੱਥੇ ਰਹਿਣਗੇ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੀਐਮ ਮੋਦੀ ਉੱਥੇ ਸੰਦੇਸ਼ਖਾਲੀ ਦੀਆਂ ਪੀੜਤ ਔਰਤਾਂ ਨੂੰ ਮਿਲ ਸਕਦੇ ਹਨ।


ਪਾਰਟੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਤੇ 2 ਮਾਰਚ ਨੂੰ ਪੱਛਮੀ ਬੰਗਾਲ ਦੇ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ 1 ਮਾਰਚ ਨੂੰ ਅਰਾਮਬਾਗ 'ਚ ਮੌਜੂਦ ਰਹਿਣਗੇ। ਇੱਥੇ ਉਹ ਅਧਿਕਾਰਤ ਪ੍ਰੋਗਰਾਮ ਅਤੇ ਜਨਤਕ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਮਾਰਚ ਨੂੰ ਕ੍ਰਿਸ਼ਨਾਨਗਰ ਪਹੁੰਚਣਗੇ।


ਇੱਥੇ ਵੀ ਉਹ ਅਧਿਕਾਰਤ ਪ੍ਰੋਗਰਾਮ ਅਤੇ ਜਨਤਕ ਮੀਟਿੰਗਾਂ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਦਿਨਾਂ 'ਚ ਉਹ ਸੰਦੇਸਖਾਲੀ ਦੇ ਪੀੜਤਾਂ ਨੂੰ ਵੀ ਮਿਲ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਦੌਰੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


ਇਹ ਵੀ ਪੜ੍ਹੋ: Ludhiana News: ਸ਼ਰਾਬੀ ਨੇ ਦਿਮਾਗ਼ੀ ਤੌਰ 'ਤੇ ਕਮਜ਼ੋਰ ਔਰਤ ਨਾਲ ਕੀਤਾ ਬਲਾਤਕਾਰ, ਪੁਲਿਸ ਨੇ ਕਿਹਾ-ਮਾਮਲਾ ਸ਼ੱਕੀ


ਭਾਜਪਾ ਦੀ ਪੱਛਮੀ ਬੰਗਾਲ ਇਕਾਈ ਸੰਦੇਸ਼ਖਾਲੀ ਦੇ ਮੁੱਦੇ 'ਤੇ ਕਾਫੀ ਸਰਗਰਮ ਹੈ। ਉਹ ਇਸ ਨੂੰ ਲਗਾਤਾਰ ਚੁੱਕ ਰਹੀ ਹੈ ਅਤੇ ਟੀਐਮਸੀ ਸਰਕਾਰ 'ਤੇ ਹਮਲਾ ਕਰ ਰਹੀ ਹੈ। ਬੀਜੇਪੀ ਨੇ ਵੀਰਵਾਰ (22 ਫਰਵਰੀ) ਨੂੰ ਸੰਦੇਸ਼ਖਾਲੀ ਵਿੱਚ ਹੋਈ ਹਿੰਸਾ ਉੱਤੇ ਇੱਕ ਡਾਕੂਮੈਂਟਰੀ ਜਾਰੀ ਕੀਤੀ ਸੀ।


ਇਸ 'ਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਅਤੇ ਉਨ੍ਹਾਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਭਾਜਪਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਇਸ ਰੂਹ ਕੰਬਾਊ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡਾਕੂਮੈਂਟਰੀ ਦਾ ਟਾਈਟਲ 'ਦਿ ਸੰਦੇਸ਼ਖਾਲੀ ਸੌਕਰ - ਦਿ ਬਿਗ ਰਿਵੀਲ' ਹੈ।


ਸੋਸ਼ਲ ਮੀਡੀਆ 'ਤੇ ਵੀ ਕੀਤੀ ਗਈ ਸੀ ਸ਼ੇਅਰ


ਭਾਜਪਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਡਾਕੂਮੈਂਟਰੀ ਨੂੰ ਸ਼ੇਅਰ ਕਰਦਿਆਂ ਹੋਇਆਂ ਲਿਖਿਆ, 'ਇੱਕ ਸੱਚ ਜੋ ਤੁਹਾਨੂੰ ਹਿਲਾ ਦੇਵੇਗਾ। ਇੱਕ ਅਜਿਹੀ ਸੱਚਾਈ ਜਿਹੜੀ ਤੁਹਾਨੂੰ ਦਰਦ ਦੇਵੇਗੀ। ਇੱਕ ਅਜਿਹੀ ਸੱਚਾਈ ਜਿਹੜੀ ਤੁਹਾਡੀ ਜ਼ਮੀਰ ਨੂੰ ਝੰਜੋੜ ਕੇ  ਰੱਖ ਦੇਵੇਗੀ।


ਸੰਦੇਸ਼ਖਾਲੀ ਦਾ ਉਹ ਸੱਚ, ਜਿਸ ਨੂੰ ਮਮਤਾ ਬੈਨਰਜੀ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਗੌੜੇ ਟੀਐਮਸੀ ਨੇਤਾ ਸ਼ੇਖ ਸ਼ਾਹਜਹਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜ਼ਮੀਨ ਹੜੱਪਣ ਦਾ ਦੋਸ਼ ਹੈ।


ਇਹ ਵੀ ਪੜ੍ਹੋ: Farmers Protest: ਇੱਕ ਹੋਰ ਅੰਨਦਾਤਾ ਦੀ ਹੋਈ ਮੌਤ, ਮ੍ਰਿਤਕਾਂ ਦਾ ਅੰਕੜਾ ਵੱਧ ਕੇ ਹੋਇਆ ਪੰਜ, ਤਿੰਨ ਪੁਲਿਸ ਵਾਲੇ ਵੀ ਗੁਆ ਚੁੱਕੇ ਜਾਨ