ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ 28 ਦਸੰਬਰ ਨੂੰ ਸ਼ਾਮ ਸਾਢੇ ਚਾਰ ਵਜੇ ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮੀ ਬੰਗਾਲ ਦੇ ਸ਼ਾਲੀਮਾਰ ਤਕ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇਲ ਪਿਊਸ਼ ਗੋਇਲ ਵੀ ਇਸ ਮੌਕੇ 'ਤੇ ਹਾਜ਼ਰ ਰਹਿਣਗੇ।
PMਇਸ ਦੇ ਨਾਲ ਹੀ ਅੰਗੂਰ, ਸੰਤਰਾ, ਅਨਾਰ, ਕੇਲਾ, ਕਸਟਰਡ ਸੇਬ ਆਦਿ ਜਿਹੇ ਫਲ ਲੋਡ ਹੋ ਸਕਦੇ ਹਨ ਤੇ ਨਾਸ਼ਪਤੀ ਵਸਤੂਆਂ ਦੀ ਅਨਲੋਡਿੰਗ ਦੀ ਇਜਾਜ਼ਤ ਹੋਵੇਗੀ। ਖੇਪ ਦੇ ਆਕਾਰ 'ਤੇ ਕੋਈ ਰੋਕ ਨਹੀਂ ਹੋਵੇਗੀ ਤੇ ਰੇਲ ਦੇ ਨਾਲ ਸਾਰੇ ਠਹਿਰਾਅ ਵੀ ਹੋਣਗੇ। ਭਾਰਤ ਸਰਕਾਰ ਨੇ ਫਲਾਂ ਤੇ ਸਬਜ਼ੀਆਂ ਦੀ ਆਵਾਜਾਈ 'ਤੇ 50 ਫੀਸਦ ਸਬਸਿਡੀ ਦਿੱਤੀ ਹੈ।
ਕਿਸਾਨ ਰੇਲ 7 ਅਗਸਤ, 2020 ਨੂੰ ਦੇਵਲਾਲੀ ਤੋਂ ਦਾਨਾਪੁਰ ਤਕ ਪਹਿਲੀ ਵਾਰ ਸ਼ੁਰੂ ਕੀਤੀ ਗਈ ਸੀ। ਜਿਸ ਨੂੰ ਮੁਜ਼ੱਫਰਪੁਰ ਤਕ ਵਧਾ ਦਿੱਤਾ ਗਿਆ ਸੀ। ਕਿਸਾਨਾਂ ਤੋਂ ਚੰਗੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਇਸ ਦੀ ਆਵਾਜਾਈ ਵੀ ਹਫ਼ਤੇ ਦੇ ਤਿੰਨ ਦਿਨ ਤਕ ਵਧਾ ਦਿੱਤੀ ਗਈ ਸੀ। ਕਿਸਾਨ ਰੇਲ ਦੇਸ਼ਭਰ 'ਚ ਖੇਤੀ ਉਪਜ ਦੀ ਤੇਜ਼ੀ ਨਾਲ ਟਰਾਂਸਪੋਰਟ ਯਕੀਨੀ ਬਣਾਉਣ 'ਚ ਇਕ ਗੇਮ ਚੇਂਜਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ