ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਦੇਸ਼ ਵਿਚ ਜਾਰੀ ਕੋਰੋਨਾ ਮਹਾਮਾਰੀ ਤੇ ਹਸਪਤਾਲਾਂ 'ਚ ਸਹੂਲਤਾਂ ਦੀ ਘਾਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ।


ਮੰਨਿਆ ਜਾ ਰਿਹਾ ਹੈ ਕਿ ਪੀਐੱਮ ਦਾ ਇਹ ਸੰਬੋਧਨ ਦੇਸ਼ ਵਿਚ ਕੋਰੋਨਾ ਵੈਕਸੀਨ ਤੇ ਆਕਸੀਜਨ ਦੀ ਸਪਲਾਈ 'ਤੇ ਆਧਾਰਤ ਰਹੇਗਾ। 'ਮਨ ਕੀ ਬਾਤ' ਦੇ ਇਸ 76ਵੇਂ ਐਡੀਸ਼ਨ ਦਾ ਪ੍ਰਸਾਰਨ ਐਤਵਾਰ ਸਵੇਰੇ 11 ਵਜੇ ਹੋਵੇਗਾ। ਕੇਂਦਰ ਸਰਕਾਰ ਇਸ ਵਾਰ ਪਿਛਲੇ ਸਾਲ ਵਾਂਗ ਸੰਪੂਰਨ ਲੌਕਡਾਊਨ ਨਹੀਂ ਲਾਉਣਾ ਚਾਹੁੰਦੀ। 


ਹਾਲਾਂਕਿ ਕੇਂਦਰ ਨੇ ਅਜਿਹੇ ਫੈਸਲੇ ਲੈਣ ਲਈ ਇਸ ਵਾਰ ਸੂਬਿਆਂ ਨੂੰ ਸਾਰੇ ਅਧਿਕਾਰ ਦਿੱਤੇ ਹਨ। ਇਨ੍ਹਾਂ ਹਾਲਾਤਾਂ 'ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਨਾਲ ਬਣੇ ਹਾਲਾਤ 'ਤੇ ਕੀ ਕਹਿਣਗੇ ਇਸ 'ਤੇ ਸਾਰਿਆਂ ਦਾ ਖਾਸ ਧਿਆਨ ਰਹੇਗਾ।


ਸੰਕਟ ਦੀ ਘੜੀ 'ਚ ਭਾਰਤੀ ਫੌਜ ਦਾ ਸਾਥ


ਭਾਰਤੀ ਹਵਾਈ ਫੌਜ ਨੇ ਕੋਵਿਡ ਦੌਰਾਨ ਰਾਹਤ ਪਹੁੰਚਾਉਣ 'ਚ ਆਪਣੇ ਯਤਨ ਜਾਰੀ ਰੱਖਦਿਆਂ ਮੋਰਚਾ ਸਾਂਭ ਲਿਆ ਹੈ। ਦੇਸ਼ ਤੋਂ ਲੈਕੇ ਵਿਦੇਸ਼ ਤਕ ਹਵਾਈ ਫੌਜ ਦੇ ਏਅਰਕ੍ਰਾਫਟ ਆਕਸੀਜਨ ਸਪਲਾਈ ਲਈ ਉਡਾਣਾਂ ਭਰ ਰਹੇ ਹਨ। ਸ਼ਨੀਵਾਰ ਤੜਕੇ ਦੋ ਵਜੇ ਭਾਰਤੀ ਹਵਾਈ ਫੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਉੱਚ ਸਮਰੱਥਾ ਦੇ ਕਾਰਜਜੈਨਿਕ ਆਕਸੀਜਨ ਟੈਂਕਰ ਲੈਣ ਲਈ ਹਿੰਡਨ ਏਅਰਬੇਸ ਗਾਜ਼ਿਆਬਾਦ ਤੋਂ ਸਿੰਗਾਪੁਰ ਦੇ ਚਾਂਗੀ ਅੰਤਰ ਰਾਸ਼ਟਰੀ ਏਅਰਪੋਰਟ ਲਈ ਰਵਾਨਾ ਹੋਇਆ।


ਇਹ ਜਹਾਜ਼ ਸਵੇਰ 7 ਵੱਜ ਕੇ 45 ਮਿੰਟ 'ਤੇ ਸਿੰਗਾਪੁਰ ਪਹੁੰਚਿਆ। ਚਾਰ ਖਾਲੀ ਕਾਇਓਜੇਨਿਕ ਆਕਸੀਜਨ ਕੰਟੇਨਰ ਲੋਡ ਕਰਨ ਤੋਂ ਬਾਅਦ ਇਹ ਜਹਾਜ਼ ਸਿੰਗਾਪੁਰ ਤੋਂ ਪੱਛਮੀ ਬੰਗਾਲ ਦੇ ਪਾਨਾਗੜ ਏਅਰਬੇਸ 'ਤੇ ਸ਼ਾਮ ਸਾਢੇ ਚਾਰ ਵਜੇ ਪਹੁੰਚ ਗਿਆ। ਉੱਥੋਂ ਇਨ੍ਹਾਂ ਟੈਂਕਰਾ ਨੂੰ ਆਕਸੀਜਨ ਨਾਲ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਇਕ ਹੋਰ ਸੀ-17 ਜਹਾਜ਼ ਨੇ ਦੋ ਖਾਲੀ ਕੰਟੇਨਰ ਜੋਧਪੁਰ ਤੋਂ ਜਾਮਨਗਰ ਪਹੁੰਚਾਏ ਸਨ। 


ਕੋਵਿਡ ਟੈਸਟਿੰਗ ਉਫਕਰਣ ਲੈਕੇ ਜੰਮੂ ਤੋਂ ਉਡਾਣ


ਭਾਰਤੀ ਹਵਾਈ ਫੌਜ ਦੇ ਇਕ ਚਿਨੂਕ ਹੈਲੀਕੌਪਟਰ ਤੇ ਇਕ ਐਨ-32 ਫੌਜੀ ਜਹਾਜ਼ ਨੇ ਕੋਵਿਡ ਟੈਸਟਿੰਗ ਉਪਕਰਨ ਜੰਮੂ ਤੋਂ ਲੇਹ ਤੇ ਜੰਮੂ ਤੋਂ ਕਾਰਗਿਲ ਤਕ ਪਹੁੰਚਿਆ। ਉਪਕਰਣਾਂ 'ਚ ਬਾਇਓ ਸੇਫਟੀ ਕੈਬਨਿਟ, ਸੈਂਟਰੀਫਿਊਜ਼ ਤੇ ਸਟੇਬਲਾਇਜਰਸ ਸ਼ਾਮਲ ਸਨ। ਇਨ੍ਹਾਂ ਮਸ਼ੀਨਾਂ ਨੂੰ ਵਿਗਿਆਨਕ ਤੇ ਉਦਯੋਗਿਕ ਖੋਜ ਸੰਸਥਾ (CSIR) ਵੱਲੋਂ ਬਣਾਇਆ ਗਿਆ ਹੈ ਤੇ ਹੁਣ ਇਹ ਜਾਂਚ ਸਮਰੱਥਾ ਵਧਾਉਣ ਲਈ ਇਨ੍ਹਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋਪੰਜਾਬ ਦੇ ਮੁੱਖ ਮੰਤਰੀ ਨੇ ਸਟੀਲ ਅਤੇ ਲੋਹੇ ਦੇ ਪਲਾਂਟ ਬੰਦ ਕਰਨ ਦੇ ਦਿੱਤੇ ਹੁਕਮ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904