ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਵੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ, ਅਕਸ਼ੇ ਤ੍ਰਿਤੀਆ ਤੇ ਪਰਸ਼ੂਰਾਮ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਆਪਣੇ ਪਹਿਲੇ ਟਵੀਟ 'ਚ ਲਿਖਿਆ, 'ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ ਸ਼ੁਭਕਾਮਨਾਵਾਂ। ਸਾਰਿਆਂ ਦੀ ਚੰਗੀ ਸਿਹਤ ਤੇ ਕਲਿਆਣ ਲਈ ਪ੍ਰਾਰਥਨਾ ਕਰਦਾ ਹਾਂ। ਅਸੀਂ ਇਕੱਠੇ ਮਿਲ ਕੇ ਕੌਮਾਂਤਰੀ ਮਹਾਂਮਾਰੀ ਦੂਰ ਕਰ ਸਕਦੇ ਹਾਂ ਤੇ ਮਨੁੱਖੀ ਕਲਿਆਣ ਨੂੰ ਅੱਗੇ ਵਧਾਉਣ ਦੀ ਦਿਸ਼ਾ 'ਚ ਕੰਮ ਕਰ ਸਕਦੇ ਹਾਂ। ਈਦ ਮੁਬਾਰਕ!'

Best wishes on the auspicious occasion of Eid-ul-Fitr. Praying for everyone’s good health and well-being. Powered by our collective efforts, may we overcome the global pandemic and work towards furthering human welfare.

Eid Mubarak!
— Narendra Modi (@narendramodi) May 14, 2021

ਬਾਕੀ ਦੋ ਟਵੀਟ 'ਚ ਪੀਐਮ ਮੋਦੀ ਨੇ ਲਿਖਿਆ, 'ਸਾਰੇ ਦੇਸ਼ ਵਾਸੀਆਂ ਨੂੰ ਅਕਸ਼ੇ ਤ੍ਰਿਤੀਆ ਦੀਆਂ ਸ਼ੁਭਕਾਮਨਾਵਾਂ ਸ਼ੁਭ ਕੰਮਾਂ ਦੀ ਸਿੱਧੀ ਨਾਲ ਜੁੜਿਆ ਇਹ ਪਵਿੱਤਰ ਤਿਉਹਾਰ ਕੋਰੋਨਾ ਮਹਾਂਮਾਰੀ 'ਤੇ ਜਿੱਤ ਦੇ ਸਾਡੇ ਸੰਕਲਪ ਨੂੰ ਸਾਕਾਰ ਕਰਨ ਦੀ ਸ਼ਕਤੀ ਪ੍ਰਦਾਨ ਕਰੇ। ਭਗਵਾਨ ਪਰਸ਼ੂਰਾਮ ਦੀ ਜਯੰਤੀ ਦੇ ਪਵਿੱਤਰ ਮੌਕੇ ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ।'

भगवान परशुराम की जयंती के पावन अवसर पर सभी देशवासियों को शुभकामनाएं।
— Narendra Modi (@narendramodi) May 14, 2021

सभी देशवासियों को अक्षय तृतीया की मंगलकामनाएं। शुभ कार्यों की सिद्धि से जुड़ा यह पावन पर्व कोरोना महामारी पर विजय के हमारे संकल्प को साकार करने की शक्ति प्रदान करे।
— Narendra Modi (@narendramodi) May 14, 2021

ਰਮਜਾਨ ਮਹੀਨੇ ਦਾ ਅੰਤ ਹੁੰਦਾ ਹੈ ਈਦ ਦਾ ਤਿਉਹਾਰ
ਈਦ ਦਾ ਤਿਉਹਾਰ ਰਮਜਾਨ ਮਹੀਨੇ ਦੇ ਪਵਿੱਤਰ ਮਹੀਨੇ ਦਾ ਅੰਤ ਹੁੰਦਾ ਹੈ। ਦੁਨੀਆਂ ਭਰ 'ਚ ਈਦ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਈਦ ਮੁਬਾਰਕ ਕਹਿੰਦੇ ਹਨ ਤੇ ਇਕ ਦੂਜੇ ਲਈ ਦੁਆ ਕਰਦੇ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਈਦ 'ਤੇ ਕੋਰੋਨਾ ਦਾ ਸਾਇਆ ਬਣਿਆ ਹੋਇਆ ਹੈ। ਇਸ ਲਈ ਵਿਸ਼ੇਸ਼ ਸਾਵਧਾਨੀ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ। ਲੋਕ ਇਕ ਦੂਜੇ ਨੂੰ ਸੋਸ਼ਲ ਮੀਡੀਆ ਜ਼ਰੀਏ ਫੋਨ ਕਰਕੇ ਵਧਾਈ ਦੇ ਰਹੇ ਹਨ।