ਮਮਤਾ ਬੈਨਰਜੀ ਨੇ ਤੀਜੀ ਵਾਰ CM ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਅਧਿਕਾਰਤ ਤੌਰ 'ਤੇ ਮਮਤਾ ਇਕ ਵਾਰ ਫਿਰ ਬੰਗਾਲ ਦੀ ਮੁੱਖ ਮੰਤਰੀ ਬਣ ਗਏ ਹਨ। ਅਜਿਹੇ ਚ ਤਮਾਮ ਲੀਡਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਹੈ।


ਪੀਐਮ ਮੋਦੀ ਨੇ ਮਮਤਾ ਨੂੰ ਟੈਗ ਕਰਦਿਆਂ ਟਵੀਟ 'ਚ ਲਿਖਿਆ, 'ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣ 'ਤੇ ਮਮਤਾ ਦੀਦੀ ਨੂੰ ਵਧਾਈ।'


<blockquote class="twitter-tweet"><p lang="en" dir="ltr">Congratulations to Mamata Didi on taking oath as West Bengal’s Chief Minister. <a href="https://play.google.com/store/apps/details?id=com.winit.starnews.hin" rel='nofollow'>@MamataOfficial</a></p>&mdash; Narendra Modi (@narendramodi) <a href="https://apps.apple.com/in/app/abp-live-news/id811114904" rel='nofollow'>May 5, 2021</a></blockquote> <script async src="https://platform.twitter.com/widgets.js" charset="utf-8"></script>


ਪਾਰਸ਼ ਚੈਟਰਜੀ ਤੇ ਸੁਬਰਤ ਮੁਖਰਜੀ ਜਿਹੇ ਟੀਐਮਸੀ ਲੀਡਰਾਂ ਤੋਂ ਇਲਾਵਾ ਟੀਐਮਸੀ ਦੀ ਜਿੱਤ ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ ਸਹੁੰ ਚੁੱਕ ਸਮਾਗਮ 'ਚ ਮੌਜੂਦ ਸਨ। ਬੈਨਰਜੀ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲ ਕੋਵਿਡ ਸਥਿਤੀ ਨਾਲ ਨਜਿੱਠਣਾ ਹੋਵੇਗੀ।


ਬੰਗਾਲ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਨੇ 213 ਸੀਟਾਂ ਜਿੱਤ ਕੇ ਇਤਿਹਾਸ ਰਚਿਆ


ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ ਤੇ ਲਗਾਤਾਰ ਤੀਜੀ ਵਾਰ ਸੂਬੇ ਦੀ ਸੱਤਾ ਆਪਣੇ ਕੋਲ ਬਰਕਰਾਰ ਰੱਖੀ ਹੈ। ਪਾਰਟੀ ਨੂੰ 292 ਚੋਂ 213 ਵਿਧਾਨ ਸਭਾ ਸੀਟਾਂ ਹਾਸਲ ਹੋਈਆਂ ਹਨ ਜੋ ਬਹੁਮਤ ਦੇ ਅੰਕੜੇ ਤੋਂ ਕਿਤੇ ਵੱਧ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਆਪਣੀ ਪੂਰੀ ਤਾਕਤ ਲਾਉਣ ਵਾਲੀ ਬੀਜੇਪੀ 77 ਸੀਟਾਂ 'ਤੇ ਹੀ ਸਮਿਟ ਕੇ ਰਹਿ ਗਈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ