ਵਾਰਾਣਸੀ: ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਰਲੀਮਾਨੀ ਦਫਤਰ ਦੀ ਫੋਟੋ ਨੂੰ ਵੈੱਬਸਾਈਟ OLX 'ਤੇ ਪਾ ਦਿੱਤਾ। ਸਿਰਫ ਇਹੀ ਨਹੀਂ ਇਸ ਦੀ ਕੀਮਤ 7.5 ਕਰੋੜ ਰੁਪਏ ਲਿੱਖ ਕੇ ਪੋਸਟ ਸ਼ੇਅਰ ਕੀਤੀ ਗਈ। ਹਾਲਾਂਕਿ ਇਹ ਇਸ਼ਤਿਹਾਰ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤੇ ਹੁਣ ਇਸ ਨੂੰ OLX ਵੱਲੋਂ ਹਟਾ ਦਿੱਤਾ ਗਿਆ ਹੈ। ਸੇਲ ਦਾ ਇਸ਼ਤਿਹਾਰ ਪਾਉਣ ਵਾਲੇ ਦਾ ਨਾਂ ਲਕਸ਼ਮੀਕਾਂਤ ਓਝਾ ਲਿਖਿਆ ਸੀ।
ਇਸ਼ਤਿਹਾਰ ਵਿੱਚ ਦੱਸੇ ਗਏ ਗੁਣ
ਇਸ ਇਸ਼ਤਿਹਾਰ ਵਿੱਚ ਇਸ ਦੀ ਖੂਬੀਆਂ ਲਿਖਿਆਂ ਗਈ ਕਿ ਹਾਊਸ ਤੇ ਵਿਲਾ, ਚਾਰ ਬੈੱਡਰੂਮ ਦੇ ਨਾਲ, ਬਿਲਡਅਪ ਏਰੀਆ 6500 ਵਰਗ ਫੁੱਟ, ਦੋ ਮੰਜ਼ਲ ਇਮਾਰਤ ਦੋ ਕਾਰਾਂ ਦੀ ਪਾਰਕਿੰਗ ਦੇ ਨਾਲ, ਨਾਰਥ ਈਸਟ ਫੇਸਿੰਗ ਹੈ।
ਪੁਲਿਸ ਕੋਲ ਜਾਣਕਾਰੀ ਨਹੀਂ
ਇਸ ਦੇ ਨਾਲ ਪ੍ਰਾਜੈਕਟ ਦਾ ਨਾਂ ਪ੍ਰਧਾਨ ਮੰਤਰੀ ਦਫਤਰ ਵਾਰਾਣਸੀ ਲਿਖਿਆ ਗਿਆ ਹੈ। ਹਾਲਾਂਕਿ, ਵਿਕਰੇਤਾ ਲਕਸ਼ਮੀਕਾਂਤ ਓਝਾ ਵਲੋਂ ਦਿੱਤੇ ਗਏ ਮੋਬਾਈਲ ਨੰਬਰ 'ਤੇ ਕਈ ਵਾਰ ਕਾਲ ਕਰਨ ਦੇ ਬਾਅਦ ਵੀ ਕਾਲ ਨਹੀਂ ਮਿਲੀ। ਇਸ ਦੇ ਨਾਲ ਹੀ ਦੱਸ ਦਈਏ ਕਿ OLX ਦੇ ਇਸ ਇਸ਼ਤਿਹਾਰ ਤੋਂ ਭੇਲੂਪੁਰ ਥਾਣੇ ਦੀ ਪੁਲਿਸ ਦੇਰ ਸ਼ਾਮ ਤੱਕ ਅਣਜਾਣ ਰਹੀ।
ਵਿਆਹ ਤੋਂ ਦੋ ਮਹੀਨੇ ਬਾਅਦ ਹੀ ਬਾਲੀਵੁੱਡ ਸਿੰਗਰ ਨੇਹਾ ਕੱਕੜ ਪ੍ਰੈਗਨੈਂਟ, ਖੁਦ ਸੁਣਾਈ ਖੁਸ਼ਖਬਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪ੍ਰਧਾਨ ਮੰਤਰੀ ਦੇ ਦਫਤਰ ਦੀ OLX 'ਤੇ ਸੇਲ, ਸਾਢੇ 7 ਕਰੋੜ ਪਾਇਆ ਮੁੱਲ, ਫੋਟੋ ਵਾਇਰਲ ਹੋਣ ਮਗਰੋਂ ਹੰਗਾਮਾ
ਏਬੀਪੀ ਸਾਂਝਾ
Updated at:
18 Dec 2020 12:51 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਸਥਿਤ ਸੰਸਦੀ ਦਫ਼ਤਰ ਨੂੰ ਵੇਚਣ ਦਾ ਇਸ਼ਤਿਹਾਰ ਚੀਜ਼ਾਂ ਦੀ ਖਰੀਦ-ਵੇਚ ਦੀ ਵੈੱਬਸਾਈਟ 'ਤੇ ਪਾਇਆ ਗਿਆ। ਜਦੋਂ ਇਸ ਦੀ ਫੋਟੋ ਵਾਇਰਲ ਹੋਈ ਤਾਂ ਕੰਪਨੀ ਨੇ ਇਸ ਨੂੰ ਹਟਾ ਦਿੱਤਾ।
- - - - - - - - - Advertisement - - - - - - - - -