ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਤੇ ਕੇਰਲ ਦੇ ਦੌਰੇ 'ਤੇ ਰਹਿਣਗੇ। ਇੱਥੇ ਉਹ ਭਾਰਤੀ ਸੈਨਾ ਦੇ ਮੁਖੀ ਜਨਰਲ ਐਮਐਮ ਨਿਰਵਣੇ ਨੂੰ ਮੁੱਖ ਜੰਗੀ ਟੈਂਕ ਅਰਜੁਨ ਮਾਰਕ 1ਏ ਸੌਂਪਣਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਟੈਂਕ ਨੂੰ ਸੈਨਾ ਵਿੱਚ ਸ਼ਾਮਲ ਕਰਨ ਨਾਲ ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ,ਪ੍ਰਧਾਨ ਮੰਤਰੀ ਮੋਦੀ ਕੋਚੀ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਦੱਸ ਦੇਈਏ ਕਿ ਅਰਜੁਨ ਟੈਂਕ ਪੂਰੀ ਤਰ੍ਹਾਂ ਸਵਦੇਸ਼ੀ ਤੌਰ 'ਤੇ ਬਣਾਇਆ ਗਿਆ ਹੈ। ਇਸ ਟੈਂਕ ਨਾਲ ਭਾਰਤੀ ਫੌਜ ਦੀ ਜ਼ਮੀਨੀ ਤਾਕਤ ਨੂੰ ਹੋਰ ਤਾਕਤ ਮਿਲੇਗੀ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 3 ਵਜੇ ਕੋਚੀ ਪਹੁੰਚਣਗੇ। ਇੱਥੇ ਉਹ ਪੈਟਰੋ ਕੈਮੀਕਲ, ਬੁਨਿਆਦੀ ਢਾਂਚੇ ਤੇ ਜਲ ਮਾਰਗਾਂ ਨਾਲ ਜੁੜੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ