ਨਵੀਂ ਦਿੱਲੀ: ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKY) ਅਧੀਨ ਸ਼ੁੱਕਰਵਾਰ ਨੂੰ ਔਰਤਾਂ ਦੇ ਜਨ ਧਨ ਖਾਤੇ 'ਚ 500-500 ਰੁਪਏ ਦੀ ਤੀਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਮਾਰਚ ਦੇ ਅਖੀਰ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਲਈ 500-500 ਰੁਪਏ ਭੇਜਣ ਦਾ ਐਲਾਨ ਕੀਤਾ ਸੀ।
ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!
ਸਰਕਾਰ ਨੇ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹਿਲਾਂ ਹੀ ਦੋ ਕਿਸ਼ਤਾਂ ਭੇਜ ਦਿੱਤੀਆਂ ਸਨ। ਜਨ ਧਨ ਖਾਤਾ ਧਾਰਕਾਂ ਲਈ ਸਰਕਾਰ ਨੇ ਇਸ ਮਹੀਨੇ ਇੱਕ ਅਨੁਸੂਚੀ ਤਹਿ ਕੀਤੀ ਹੈ ਤਾਂ ਜੋ ਖਾਤੇ ਵਿੱਚੋਂ ਤੀਜੀ ਕਿਸ਼ਤ ਕੱਢਵਾਉਣ ਆਈਆਂ ਮਹਿਲਾਵਾਂ ਨਾਲ ਬੈਂਕਾਂ ਸ਼ਾਖਾਵਾਂ ਅੰਦਰ ਭੀੜ ਨਾ ਪਵੇ ਤੇ ਸਰੀਰਕ ਦੂਰੀਆਂ ਬਣੀ ਰਹੇ।
ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ
ਜੇ ਤੁਸੀਂ ਜਨ ਧਨ ਖਾਤਾ ਧਾਰਕ ਹੋ, ਤਾਂ ਤੀਜੀ ਕਿਸ਼ਤ ਕੱਢਵਾਉਣ ਸੰਬੰਧੀ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ:
1. ਲਾਭਪਾਤਰੀਆਂ ਨੂੰ ਨਿਸ਼ਚਤ ਸਮੇਂ ਅਨੁਸਾਰ ਰੁਪਏ ਕੱਢਵਾਉਣ ਲਈ ਬੈਂਕਾਂ ਦੀਆਂ ਸ਼ਾਖਾਵਾਂ ਤੇ ਸਾਂਝੇ ਸੇਵਾ ਕੇਂਦਰਾਂ ਦਾ ਦੌਰਾ ਕਰਨਾ ਚਾਹੀਦਾ ਹੈ।
2. ਖਾਤਾ ਧਾਰਕ ਜਿਨ੍ਹਾਂ ਦੇ ਖਾਤਾ ਨੰਬਰ 0 ਜਾਂ 1 ਅੰਕ ਨਾਲ ਖਤਮ ਹੁੰਦੇ ਹਨ ਉਨ੍ਹਾਂ ਨੂੰ 5 ਜੂਨ ਪੈਸੇ ਕੱਢਵਾਉਣ ਲਈ ਦਿੱਤੀ ਗਈ ਸੀ। ਇਸੇ ਤਰ੍ਹਾਂ, ਜਿਨ੍ਹਾਂ ਦੇ ਆਪਣੇ ਅਕਾਊਂਟ ਨੰਬਰ ਦੇ ਅੰਤ ਵਿੱਚ ਦੋ ਜਾਂ ਤਿੰਨ ਹੈ, ਉਨ੍ਹਾਂ ਦੀ ਪੈਸੇ ਕਢਵਾਉਣ ਦੀ ਤਰੀਕ 6 ਜੂਨ ਹੈ।
3. ਮਹਿਲਾ ਜਨ ਜਨ ਧਨ ਖਾਤਾ ਧਾਰਕ ਜਿਨ੍ਹਾਂ ਦੇ ਖਾਤਾ ਨੰਬਰ ਚਾਰ ਅਤੇ ਪੰਜ ਨਾਲ ਖਤਮ ਹੁੰਦੇ ਹਨ ਉਹ 8 ਜੂਨ ਨੂੰ ਪੈਸੇ ਕੱਢਵਾਉਣ ਦਾ ਸਮਾਂ ਦਿੱਤਾ ਗਿਆ ਹੈ।
4. ਇਸੇ ਤਰ੍ਹਾਂ, ਜਿਨ੍ਹਾਂ ਦੇ ਖਾਤੇ ਦੇ ਅੰਤ ਵਿੱਚ 6 ਜਾਂ 7 ਨੰਬਰ ਹਨ ਉਹ 9 ਜੂਨ ਨੂੰ ਪੈਸੇ ਕੱਢਵਾ ਸਕਦੇ ਹਨ।
5. ਖਾਤਾ ਧਾਰਕ, ਜਿਨ੍ਹਾਂ ਦੇ ਖਾਤੇ ਨੰਬਰ ਦੇ ਅੰਤ ਵਿੱਚ 8 ਜਾਂ 9 ਨੰਬਰ ਹਨ, 10 ਜੂਨ ਨੂੰ ਪੈਸੇ ਕੱਢਵਾ ਸਕਦੇ ਹਨ।
6. ਯੋਗ ਲਾਭਪਾਤਰੀ ਆਪਣੀ ਸਹੂਲਤ 'ਤੇ 10 ਜੂਨ ਤੋਂ ਬਾਅਦ ਕਿਸੇ ਵੀ ਸਮੇਂ ਪੈਸੇ ਕੱਢਵਾ ਸਕਦੇ ਹਨ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਮਰਜੈਂਸੀ ਵਿੱਚ, ਕੋਈ ਵੀ ਜਨ ਧਨ ਖਾਤਾ ਧਾਰਕ ਤੁਰੰਤ ਪੈਸੇ ਕੱਢਵਾ ਸਕਦਾ ਹੈ। ਹਾਲਾਂਕਿ, ਨਿਰਵਿਘਨ ਢੰਗ ਨਾਲ ਪੈਸਿਆਂ ਦੀ ਵੰਡ ਲਈ ਲਾਭਪਾਤਰੀਆਂ ਨੂੰ ਭੁਗਤਾਨ ਦੀ ਸੂਚੀ ਦਾ ਪਾਲਣ ਕਰਨ ਦੀ ਜ਼ਰੂਰਤ ਹੈ।
ਮਹਿਲਾ ਜਨ ਧਨ ਖਾਤਾ ਧਾਰਕ ਏਟੀਐਮ ਤੇ ਬੈਂਕਿੰਗ ਸਹਾਇਕ ਦੇ ਜ਼ਰੀਏ ਪੈਸੇ ਕੱਢਵਾ ਸਕਦੇ ਹਨ। ਤੁਸੀਂ ਦੂਜੇ ਬੈਂਕ ਦੇ ਏਟੀਐਮ ਤੋਂ ਵੀ ਪੈਸੇ ਕੱਢਵਾ ਸਕਦੇ ਹੋ ਤੇ ਇਸ ਦੇ ਲਈ ਤੁਹਾਨੂੰ ਕਿਸੇ ਕਿਸਮ ਦੀ ਫੀਸ ਦੇਣ ਦੀ ਜ਼ਰੂਰਤ ਨਹੀਂ ਹੋਏਗੀ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਮਹਿਲਾ ਜਨ ਧਨ ਖਾਤਿਆਂ 'ਚ ਆਈ ਤੀਜੀ ਕਿਸ਼ਤ, ਇੰਝ ਕੱਢਵਾਓ
ਏਬੀਪੀ ਸਾਂਝਾ
Updated at:
07 Jun 2020 03:15 PM (IST)
ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKY) ਅਧੀਨ ਸ਼ੁੱਕਰਵਾਰ ਨੂੰ ਔਰਤਾਂ ਦੇ ਜਨ ਧਨ ਖਾਤੇ 'ਚ 500-500 ਰੁਪਏ ਦੀ ਤੀਜੀ ਕਿਸ਼ਤ ਜਾਰੀ ਕਰ ਦਿੱਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -