ਪੂਰਨੀਆ: ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ 12 ਸਾਲਾਂ ਬੱਚੀ ਨਾਲ ਵਹਿਸ਼ੀਆਨਾ ਹਰਕਤ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਰੋਹ ਭਰਪੂਰ ਹੋ ਜਾਓਗੇ। ਇਹ ਮਾਮਲਾ ਜ਼ਿਲ੍ਹੇ ਦੇ ਸਹਾਇਕ ਖ਼ਜ਼ਾਂਚੀ ਥਾਣਾ ਖੇਤਰ ਦੇ ਰਜਨੀ ਚੌਕ ਦਾ ਹੈ, ਜਿੱਥੇ ਸੀਆਈਡੀ ’ਚ ਤਾਇਨਾਤ ਥਾਣੇਦਾਰ ਨਿਤੇਸ਼ ਚੌਧਰੀ ਦੇ ਘਰ ਵਿੱਚ ਦਰਭੰਗਾ ਦੀ ਰਹਿਣ ਵਾਲੀ 12 ਸਾਲਾ ਬੱਚੀ ਬੀਤੇ ਦੋ ਸਾਲਾਂ ਤੋਂ ਕੰਮ ਕਰਦੀ ਸੀ।
ਇਹ ਥਾਣੇਦਾਰ ਤੇ ਉਸ ਦੀ ਪਤਨੀ ਇਸ ਬੱਚੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਰਹੇ ਪਰ ਹੱਦ ਤਦ ਹੋ ਗਈ, ਜਦੋਂ ਬੀਤੇ 3 ਦਿਨਾਂ ਤੋਂ ਉਸ ਬੱਚੀ ਨੂੰ ਲੋਹੇ ਦੇ ਸਰੀਏ ਨਾਲ ਕੁੱਟਿਆ ਗਿਆ, ਉਸ ਦੇ ਸਰੀਰ ਨੂੰ ਗਰਮ ਲੋਹੇ ਨਾਲ ਸਾੜਿਆ ਗਿਆ।
ਇਸ ਜ਼ੁਲਮ ਤੋਂ ਬਾਅਦ ਇਹ ਬੱਚੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਸਨਿੱਚਰਵਾਰ ਨੂੰ ਸਵੇਰੇ ਘਰੋਂ ਭੱਜ ਗਈ। ਸਵੇਰੇ 6 ਵਜੇ ਜਦੋਂ ਸਾਰੇ ਸੌਂ ਰਹੇ ਸਨ, ਤਦ ਉਹ ਘਰ ਦਾ ਬੂਹਾ ਖੋਲ੍ਹ ਕੇ ਨੱਸੀ ਤੇ ਹਟੀਆ ਵੱਲ ਨੂੰ ਚਲੀ ਗਈ। ਉੱਥੇ ਇੱਕ ਔਰਤ ਨੂੰ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਉਸ ਔਰਤ ਨੇ ਨਾਸ਼ਤਾ ਕਰਵਾਇਆ ਤੇ ਚਾਈਲਡ ਲਾਈਨ ਨੂੰ ਸੂਚਨਾ ਦਿੱਤੀ।ਪੂਰਨੀਆ ਚਾਈਲਡ ਲਾਈਨ ਦੇ ਮੈਂਬਰ ਲਵਲੀ ਸਿੰਘ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਬੱਚੀ ਹੁਣ ਇਹੋ ਆਖ ਰਹੀ ਹੈ ਕਿ ਉਹ ਨਿਤੇਸ਼ ਚੌਧਰੀ ਦੇ ਘਰ ਨਹੀਂ ਜਾਵੇਗੀ। ਦੱਸ ਦੇਈਏ ਕਿ ਦੋ ਵਰ੍ਹੇ ਪਹਿਲਾਂ ਨਿਤੇਸ਼ ਤੇ ਉਸ ਦੀ ਪਤਨੀ ਆਪ ਉਸ ਬੱਚੀ ਨੂੰ ਜਾ ਕੇ ਉਸ ਦੇ ਘਰੋਂ ਲੈ ਕੇ ਆਏ ਸਨ।
ਇਹ ਵੀ ਪੜ੍ਹੋ: ਪੁਲਿਸ ਦੇ ਨਿਸ਼ਾਨੇ 'ਤੇ ਹੁਣ ਲੱਖਾ ਸਿਧਾਣਾ, ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin