ਮੁਰਾਦਾਬਾਦ: ਮੁਰਾਦਾਬਾਦ ਦੀ ਰਾਜਕੀਯ ਰੇਲਵੇ ਪੁਲਿਸ ਲਾਈਨ 'ਚ ਨਿਰੀਖਣ ਕਰਨ ਪਹੁੰਚੇ ਏਡੀਜੀ ਰੇਲਵੇ ਪੀਊਸ਼ ਆਨੰਦ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉੱਥੇ ਤਾਇਨਾਤ ਪੁਲਿਸ ਕਰਮੀਆਂ ਨੂੰ ਉਨ੍ਹਾਂ ਰਾਇਫਲ ਲੋਡ ਤੇ ਅਨਲੋਡ ਕਰਨ ਲਈ ਕਿਹਾ ਤਾਂ ਉੱਥੇ ਖੜਾ ਪੁਲਿਸ ਕਰਮੀ ਅਜਿਹਾ ਕਰਨ 'ਚ ਨਾਕਾਮਯਾਬ ਰਿਹਾ। ਉਸ ਵੇਲੇ ਉੱਥੇ ਖੜੇ ਇਕ ਦੂਜੇ ਪੁਲਿਸ ਅਧਿਕਾਰੀ ਨੇ ਰਾਇਫਲ ਲੈਕੇ ਉਸ ਨੂੰ ਅਨਲੋਡ ਕੀਤਾ।


ਨਿਰੀਖਣ ਕਰਨ ਪਹੁੰਚੇ ਸਨ ਏਡੀਜੀ ਰੇਲਵੇ


ਰੇਲਵੇ ਪੁਲਿਸ ਦੇ ਅਪਰ ਪੁਲਿਸ ਡਾਇਰੈਕਟਰ ਜਨਰਲ ਪੀਊਸ਼ ਆਨੰਦ 15 ਅਗਸਤ ਤੋਂ ਪਹਿਲਾਂ ਅੱਤਵਾਦੀ ਖਤਰੇ ਨੂੰ ਦੇਖਦਿਆਂ ਰੇਲਵੇ ਦੀ ਸੁਰੱਖਿਆ ਵਿਵਸਥਾ ਦਾ ਨਿਰੀਖਣ ਕਰਨ ਮੁਰਾਦਾਬਾਦ ਦੇ ਰਾਜਕੀਯ ਰੇਲਵੇ ਪੁਲਿਸ ਲਾਈਨ ਪਹੁੰਚੇ ਸਨ। ਪੁਲਿਸ ਲਾਈਨ 'ਚ ਪਹਿਲਾਂ ADG ਨੂੰ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਉਹ ਪੁਲਿਸ ਲਾਈਨ ਦਾ ਨਿਰੀਖਣ ਕਰਨ ਲੱਗੇ।


ਇਸ ਦੌਰਾਨ ਹੀ ਉਨ੍ਹਾਂ ਉੱਥੇ ਖੜੇ ਪੁਲਿਸ ਕਰਮੀ ਨੂੰ ਮੋਢੇ 'ਤੇ ਟੰਗੀ ਰਾਇਫਲ ਅਨਲੋਡ ਕਰਨ ਲਈ ਕਿਹਾ, ਪਰ ਪੁਲਿਸ ਕਰਮੀ ਰਾਇਫਲ ਅਨਲੋਡ ਨਹੀਂ ਕਰ ਸਕਿਆ। ADG ਨੇ ਕਿਹਾ ਪਹਿਲਾਂ ਚੈਂਬਰ ਤਾਂ ਚੈੱਕ ਕਰੋ, ਪਰ ਉਹ ਪੁਲਿਸ ਕਰਮੀ ਚੈਂਬਰ ਚੈੱਕ ਕਰਨ 'ਚ ਵੀ ਨਾਕਾਮ ਰਿਹਾ। ਫਿਰ ADG ਨੇ ਕਿਹਾ ਰਾਇਫਲ ਖੋਲ੍ਹਣਾ-ਜੋੜਨਾ ਜਾਣਦੇ ਹੋ ਤਾਂ ਮੁਲਾਜ਼ਮ ਨੇ ਨਾਂਹ 'ਚ ਸਿਰ ਹਿਲਾ ਦਿੱਤਾ। ADG ਨੇ ਕੋਲ ਖੜੇ ਦੂਜੇ ਮੁਲਾਜ਼ਮ ਨੂੰ ਵੀ ਇਹੀ ਸਵਾਲ ਪੁੱਛਿਆ ਤਾਂ ਉਸ ਨੇ ਵੀ ਨਾਂਹ 'ਚ ਸਿਰ ਹਿਲਾ ਦਿੱਤਾ। ਫਿਰ ਸਾਹਮਣੇ ਖੜੇ ਮੀਡੀਆ ਦਾ ਖਿਆਲ ਕਰਦਿਆਂ ਉਹ ਬਿਨਾਂ ਕੁਝ ਕਹੇ ਅੱਗੇ ਚਲੇ ਗਏ।


ਏਡੀਜੀ ਨੇ ਦਿੱਤੀ ਸਫ਼ਾਈ


ਮੀਡੀਆ ਨਾਲ ਗੱਲ ਕਰਦਿਆਂ ਸਮੇਂ ਜਦੋਂ ਏਡੀਜੀ ਨੂੰ ਪੁਲਿਸ ਕਰਮੀਆਂ ਦੀ ਲਾਪਰਵਾਹੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਆਪਣੇ ਵਿਭਾਗ ਦਾ ਬਚਾਅ ਕਰਦਿਆ ਕਿਹਾ ਕਿ ਹਾਂ ਸੁਧਾਰ ਦੀ ਲੋੜ ਹੈ, ਇਕ-ਦੋ ਆਦਮੀ ਹਥਿਆਰ ਖੋਲ਼੍ਹਣਾ ਜੋੜਨਾ ਭੁੱਲ ਜਾਂਦੇ ਹਨ ਤਾਂ ਕਿਸੇ ਸੀਨੀਅਰ ਨੂੰ ਸਾਹਮਣੇ ਦੇਖ ਕੇ ਹੜਬੜਾ ਜਾਂਦੇ ਹਨ।