ਉਦੈਪੁਰ: ਰਾਜਸਥਾਨ ਦੇ ਉਦੈਪੁਰ ‘ਚ ਇੱਕ ਥਾਣੇਦਾਰ ਦਾ ਪ੍ਰੀ-ਵੈਡਿੰਗ ਫੋਟੋਸ਼ੂਟ ਇਸ ਸਮੇਂ ਖੂਬ ਸੁਰਖੀਆਂ ‘ਚ ਹੈ। ਇਸ ‘ਤੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ, ਕਿਉਂਕਿ ਵੀਡੀਓ ‘ਚ ਕਈ ਥਾਂਵਾਂ ‘ਤੇ ਕਾਨੂੰਨ ਟੁੱਟਦਾ ਨਜ਼ਰ ਆ ਰਿਹਾ ਹੈ। ਅਸਲ ‘ਚ ਉਦੈਪੁਰ ਦੇ ਕੋਟੜਾ ਥਾਣੇ ਦੇ ਐਸਐਚਓ ਧਨਪਤ ਸਿੰਘ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਪ੍ਰੀ ਵੈਡਿੰਗ ਸ਼ੂਟ ਕਰਵਾਇਆ ਸੀ।


ਇਸ ਸ਼ੂਟਿੰਗ ‘ਚ ਕੁੜੀ ਬਗੈਰ ਹੈਲਮੇਟ ਪਾਏ ਸਕੂਟੀ ਚਲਾਉਂਦੀ ਨਜ਼ਰ ਆ ਰਹੀ ਹੈ ਜਿਸ ਨੂੰ ਅੱਗੇ ਇੱਕ ਕਾਂਸਟੇਬਲ ਰੋਕਦਾ ਹੈ ਤੇ ਚਲਾਨ ਭਰਨ ਲਈ ਕੋਲ ਖੜ੍ਹੇ ਥਾਣੇਦਾਰ ਨਾਲ ਗੱਲ ਕਰਨ ਨੂੰ ਕਹਿੰਦਾ ਹੈ। ਕੁੜੀ ਥਾਣੇਦਾਰ ਦੀ ਜੇਬ ‘ਚ ਰਿਸ਼ਵਤ ਵਜੋਂ ਪੈਸੇ ਪਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਅੱਗੇ ਕੁੜੀ ਥਾਣੇਦਾਰ ਦਾ ਪਰਸ ਚੋਰੀ ਕਰਦੀ ਹੈ। ਬੇਸ਼ੱਕ ਵੀਡੀਓ ਹੱਟਾ ਦਿੱਤੀ ਗਈ ਹੈ।


ਅਫਸਰ ਦੀ ਇਸ ਵੀਡੀਓ ‘ਤੇ ਹੁਣ ਉਸ ਦੇ ਅਧਿਕਾਰੀਆਂ ਨੂੰ ਕਾਫੀ ਇਤਰਾਜ਼ ਹੋ ਰਿਹਾ ਹੈ। ਆਲਾ ਅਧਿਕਾਰੀਆਂ ਨੇ ਕੋਡ ਆਫ਼ ਕੰਡਕਟ ਦਾ ਹਵਾਲਾ ਦੇ ਕੇ ਧਨਪਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਲਾਅ ਐਂਡ ਆਰਡਰ ਪੁਲਿਸ ਕਮਿਸ਼ਨਰ ਹਵਾ ਸਿੰਘ ਘੁਮਰੀਆ ਨੇ ਇਸ ਵੀਡੀਓ ਨੂੰ ਗਲਤ ਕਿਹਾ।

ਉਨ੍ਹਾਂ ਨੇ ਕਿਹਾ ਕਿ ਚਿਤੌੜਗੜ੍ਹ ਵਿੱਚ ਥਾਣੇਦਾਰ ਨੇ ਉਨ੍ਹਾਂ ਨੂੰ ਇੱਕ ਪੁਲਿਸ ਕਰਮੀ ਦੇ ਪ੍ਰੀ-ਵੈਡਿੰਗ ਸ਼ੂਟ ਬਾਰੇ ਦੱਸਿਆ ਹੈ ਜੋ ਪੁਲਿਸ ਵਿਭਾਗ ਲਈ ਸਹੀ ਨਹੀਂ। ਆਈਜੀ ਨੇ ਵਰਦੀ ਦੇ ਕੋਡ ਆਫ਼ ਕੰਡਕਟ ਨੂੰ ਧਿਆਨ ਰੱਖਦੇ ਹੋਏ ਭਵਿੱਖ ‘ਚ ਅਜਿਹੇ ਕਿਸੇ ਵੀ ਸ਼ੂਟ ‘ਚ ਪੁਲਿਸ ਦੀ ਵਰਦੀ ਦਾ ਇਸਤੇਮਾਲ ਕਰਨ ‘ਤੇ ਬੈਨ ਲਾ ਦਿੱਤਾ ਹੈ। ਜੇਕਰ ਭਵਿੱਖ ‘ਚ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਹੋ ਸਕਦੀ ਹੈ।