ਨਮਾਜ਼ਤੇ ਰਾਜਨੀਤੀ: ਦੇਸ਼ ਅਗਲੇ ਸਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਪੰਜ ਸੂਬਿਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੱਲ੍ਹ ਉੱਤਰਾਖੰਡ ਦੌਰੇਤੇ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਮਾਜ਼ ਨੂੰ ਲੈ ਕੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂਤੇ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਦੇ ਬਿਆਨਤੇ ਹੁਣ ਕਾਂਗਰਸ ਨੇ ਪਲਟਵਾਰ ਕੀਤਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਹਰੀਸ ਰਾਵਤ ਨੇ ਕਿਹਾ ਕਿ ਅਮਿਤ ਸ਼ਾਹ ਉਹ ਨੋਟੀਫਿਕੇਸ਼ਨ ਦਿਖਾਉਣ, ਜਿਸ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਨਮਾਜ਼ ਲਈ ਛੁੱਟੀ ਦੇ ਹੁਕਮ ਦਿੱਤੇ।


ਅਮਿਤ ਸ਼ਾਹ ਨੇ ਕੀ ਕਿਹਾ ਸੀ?


ਅਮਿਤ ਸ਼ਾਹ ਨੇ ਕੱਲ੍ਹ ਦੇਹਰਾਦੂਨ ਕਿਹਾ ਸੀ, ਸੜਕਾਂ ਬੰਦ ਕਰਕੇ ਨਮਾਜ਼ ਪੜਨ ਦੀ ਇਜਾਜ਼ਤ ਦੇਣ ਵਾਲੇ ਦੇਵਭੂਮੀ ਦਾ ਕੰਮ ਨਹੀਂ ਕਰ ਸਕਦੇ। ਉਨਾਂ ਕਿਹਾ, ‘ਮੈਂ ਆਇਆ ਸੀ ਤਾਂ ਮੇਰਾ ਕਾਫ਼ਲਾ ਰੁਕ ਗਿਆ। ਕੁਝ ਲੋਕ ਮਿਲਣ ਆਏ ਤਾਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਸ਼ੁੱਕਰਵਾਰ ਹੈ। ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇਅ ਬੰਦ ਕਰਕੇ ਉੱਥੇ ਨਮਾਜ਼ ਹੁੰਦੀ ਹੈ।


ਹਰੀਸ਼ ਰਾਵਤ ਨੇ ਕੀਤਾ ਪਲਟਵਾਰ


ਅਮਿਤ ਸ਼ਾਹ ਦੇ ਇਸ ਬਿਆਨਤੇ ਕਾਂਗਰਸ ਲੀਡਰ ਹਰੀਸ਼ ਰਾਵਤ ਨੇ ਪਲਟਵਾਰ ਕੀਤਾ ਹੈ ਤੇ ਇਕ ਪ੍ਰੈਸ ਕਾਨਫਰੰਸ ਕਿਹਾ, ‘ਮੈਂ ਕਿਸੇ ਵੀ ਜਨਤਕ ਸਥਾਨਤੇ ਅਮਿਤ ਸ਼ਾਹ ਦੇ ਨਾਲ ਡਿਬੇਟ ਲਈ ਤਿਆਰ ਹਾਂ। ਮੈਂ ਅਮਿਤ ਸ਼ਾਹਤੇ ਤਰਕ ਭਾਰੀ ਪਵਾਗਾ। ਸ਼ੁੱਕਰਵਾਰ ਦੀ ਛੁੱਟੀਤੇ ਹਰੀਸ਼ ਰਾਵਤ ਨੇ ਕਿਹਾ ਕਿ ਅਮਿਤ ਸ਼ਾਹ ਉਹ ਨੋਟੀਫਿਕੇਸ਼ਨ ਦਿਖਾਉਣ, ਜਿਸ ਅਸੀਂ ਸ਼ੁੱਕਰਵਾਰ ਦੀ ਛੁੱਟੀ ਲਈ ਲਿਖਿਆ।


ਉੱਥੇ ਹੀ ਹਰੀਸ਼ ਰਾਵਤ ਨੇ ਅਮਿਤ ਸ਼ਾਹ ਦੇ ਦੌਰੇ ਨੂੰ ਲੈਕੇ ਕਿਹਾ ਕਿ ਜਿਸ ਤਰਾਂ ਘਸਿਆਰੀ ਯੋਜਨਾ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਨਾਲ ਮਹਿਲਾਵਾਂ ਦਾ ਬੀਜੇਪੀ ਸਰਕਾਰ ਨੇ ਅਪਮਾਨ ਕੀਤਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਜਿੱਥੇ ਇਕ ਪਾਸੇ ਮਹਿਲਾਵਾਂ ਸੂਬੇ ਨਾਂਅ ਅੱਗੇ ਵਧਾ ਰਹੀਆਂ ਹਨ, ਉੱਥੇ ਹੀ ਬੀਜੇਪੀ ਉਨਾਂ ਨੂੰ ਘਸਿਆਰੀ ਦਾ ਨਾਂਅ ਦੇਕੇ ਬਦਨਾਮ ਕਰ ਰਹੀ ਹੈ।