ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਸੋਮਵਾਰ ਸ਼ਾਮ 6 ਵਜੇ ਖ਼ਤਮ ਹੋ ਗਈ। ਚੌਥੇ ਗੇੜ ਦੌਰਾਨ ਨੌਂ ਸੂਬਿਆਂ ਦੀਆਂ 71 ਸੀਟਾਂ ਲਈ 'ਤੇ ਵੋਟਾਂ ਪਈਆਂ। ਚੌਥੇ ਗੇੜ 'ਚ ਵੋਟਿੰਗ 63 ਫ਼ੀਸਦ ਰਹੀ ਅਤੇ ਸਭ ਤੋਂ ਵੱਧ ਮੱਤਦਾਨ ਪੱਛਮੀ ਬੰਗਾਲ ਵਿੱਚ ਹੋਇਆ ਪਰ ਜੰਮੂ ਤੇ ਕਸ਼ਮੀਰ 'ਚ ਕਾਫੀ ਘੱਟ ਵੋਟਿੰਗ ਹੋਈ। ਇਹ ਵੋਟਿੰਗ ਮੁੰਬਈ ਵਿੱਚ ਵੀ ਹੋਈ, ਜਿਸ ਕਾਰਨ ਫ਼ਿਲਮੀ ਸਿਤਾਰੇ ਵੀ ਵੱਡੀ ਗਿਣਤੀ 'ਚ ਵੋਟ ਪਾਉਣ ਆਏ।


ਸਬੰਧਤ ਖ਼ਬਰ- ਵੋਟ ਪਾਉਣ ਜ਼ਮੀਨ 'ਤੇ ਉੱਤਰੇ ਸਿਤਾਰੇ! ਅਜੇ, ਆਮਿਰ, ਰੇਖਾ, ਮਾਧੁਰੀ ਸਮੇਤ ਸਾਰਿਆਂ ਪਾਈ ਵੋਟ

ਪੱਛਮੀ ਬੰਗਾਲ ਵਿੱਚ ਕੁਝ ਹਿੰਸਕ ਘਟਨਾਵਾਂ ਵਾਪਰੀਆਂ। ਇਸ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਬਾਬੁਲ ਸੁਪ੍ਰੀਓ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਹਾਲਾਂਕਿ ਬਾਅਦ ਵਿੱਚ ਚੋਣ ਕਮਿਸ਼ਨ ਨੇ ਸੁਪ੍ਰੀਓ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ।

ਦੇਖੋ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਿੰਗ ਦੇ ਵੇਰਵੇ-