Power Crisis: ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਤੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ। ਉੱਤਰ ਪ੍ਰਦੇਸ਼ ਤੋਂ ਲੈ ਕੇ ਰਾਜਸਥਾਨ, ਆਂਧਰਾ ਪ੍ਰਦੇਸ਼ ਸਮੇਤ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਦਕਿ ਇਸ ਦੇ ਪਿੱਛੇ ਕੋਲੇ ਦੀ ਵੱਡੀ ਕਮੀ ਹੈ। ਪਾਵਰ ਸਟੇਸ਼ਨਾਂ 'ਚ ਕੋਲੇ ਦੀ ਕਮੀ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਕੋਲਾ ਲੈ ਜਾਣ ਵਾਲੀਆਂ ਮਾਲ ਗੱਡੀਆਂ ਨੂੰ ਯਾਤਰੀ ਰੇਲ ਗੱਡੀਆਂ ਤੋਂ ਪਹਿਲਾਂ ਹਰੀ ਝੰਡੀ ਦੇਣ ਦੇ ਨਿਰਦੇਸ਼ ਦਿੱਤੇ ਹਨ।


ਇਸ ਤੋਂ ਇਲਾਵਾ 28 ਅਪ੍ਰੈਲ ਯਾਨੀ ਅੱਜ ਤੋਂ ਅਗਲੇ ਹੁਕਮਾਂ ਤੱਕ 8 ਯਾਤਰੀ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਬਿਜਲੀ ਸੰਕਟ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰ ਰਹੀ ਹੈ।


ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ - ਰਾਹੁਲ ਗਾਂਧੀ


ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸੀ। ਫੇਸਬੁੱਕ 'ਤੇ ਇੱਕ ਪੋਸਟ 'ਚ ਰਾਹੁਲ ਗਾਂਧੀ ਨੇ ਕਿਹਾ, ਕਈ ਸੂਬਿਆਂ ਕੋਲ ਸਿਰਫ 7 ਦਿਨਾਂ ਲਈ ਕੋਲੇ ਦਾ ਭੰਡਾਰ ਹੈ। ਪ੍ਰਧਾਨ ਮੰਤਰੀ ਨੂੰ ਇਸ ਵਾਰ ਚੇਤਾਵਨੀ ਦਿੱਤੀ ਸੀ। ਭਾਰਤ 'ਚ ਬਿਜਲੀ ਦੀ ਕਿੱਲਤ, ਆਮ ਲੋਕਾਂ ਨੂੰ 8 ਘੰਟੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਸੀ ਕਿ ਬਿਜਲੀ ਦੀ ਉੱਚ ਮੰਗ ਕਾਰਨ ਕੋਲੇ ਦੇ ਭੰਡਾਰਾਂ ਦੀ ਕਮੀ ਦੇਸ਼ ਲਈ ਮੁਸੀਬਤ ਪੈਦਾ ਕਰੇਗੀ। ਸਰਕਾਰ ਨੇ ਮਸਲਾ ਹੱਲ ਕਰਨ ਦੀ ਬਜਾਏ ਟਾਲ-ਮਟੋਲ ਜਾਰੀ ਰੱਖਿਆ ਪਰ ਸੱਚ ਆਪਣੇ ਆਪ ਹੀ ਬੋਲਦਾ ਹੈ। ਕੋਲੇ ਦੇ ਭੰਡਾਰਾਂ ਦੇ ਮਾਮਲੇ ਵਿੱਚ 106 ਵਿੱਚੋਂ 105 ਕੋਲਾ ਪਲਾਂਟ ਨਾਜ਼ੁਕ ਹਾਲਤ ਵਿੱਚ ਪਹੁੰਚ ਗਏ ਹਨ। ਇਨ੍ਹਾਂ 'ਚੋਂ 25 ਫੀਸਦੀ ਤੋਂ ਵੀ ਘੱਟ ਸਟਾਕ ਬਚਿਆ ਹੈ।


ਯੂਪੀ 'ਚ ਸਰਕਾਰ ਬਿਜਲੀ ਖਰੀਦੇ- ਅਖਿਲੇਸ਼ ਯਾਦਵ


ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ, ''ਪਿੰਡਾਂ 'ਚ ਵੀ 20 ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਸਿਰਫ 4 ਘੰਟੇ ਹੀ ਮਿਲ ਰਹੀ ਹੈ।'


ਬਿਜਲੀ ਸੰਕਟ ਦੇ ਮੁੱਦੇ 'ਤੇ ਅਖਿਲੇਸ਼ ਨੇ ਟਵਿਟਰ 'ਤੇ ਲਿਖਿਆ, ਇਸ ਕਾਰਨ ਯੂਪੀ ਦੇ ਪਿੰਡਾਂ ਤੇ ਸ਼ਹਿਰਾਂ 'ਚ ਪ੍ਰੀਖਿਆਰਥੀਆਂ 'ਚ ਗੁੱਸਾ ਹੈ। ਬਿਜਲੀ ਦਾ ਕੱਟ ਵਧਦਾ ਜਾ ਰਿਹਾ ਹੈ। ਘਰਾਂ ਵਿੱਚ ਬਜ਼ੁਰਗ ਤੇ ਔਰਤਾਂ ਗਰਮੀ ਤੋਂ ਪ੍ਰੇਸ਼ਾਨ ਹਨ, ਹਸਪਤਾਲਾਂ ਵਿੱਚ ਬਿਮਾਰ ਲੋਕ ਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਹਨ। ਦੁਕਾਨਾਂ ਤੇ ਫੈਕਟਰੀਆਂ ਦਾ ਵੀ ਬੁਰਾ ਹਾਲ ਹੈ। ਭਾਜਪਾ ਸਰਕਾਰ ਯੂਪੀ ਨੂੰ ਬਿਜਲੀ ਖਰੀਦ ਕੇ ਦਵੇ।


ਇਹ ਵੀ ਪੜ੍ਹੋ: Twitter ਖਰੀਦਣ ਤੋਂ ਬਾਅਦ Elon Musk ਦੀ ਨਜ਼ਰ ਹੁਣ ਕੋਕਾ-ਕੋਲਾ 'ਤੇ, ਇੱਕ ਟਵੀਟ ਕਰ ਦਿੱਤੀ ਜਾਣਕਾਰੀ