ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਛੇੜਖ਼ਾਨੀ ਨਾਲ ਜੁੜੇ ਮਾਮਲੇ ਵਿੱਚ ਭੀੜ ਨੇ ਆਪਣੇ ਤਰੀਕੇ ਨਾਲ ਇਨਸਾਫ ਕੀਤਾ। ਭੀੜ ਨੇ ਛੇੜਖ਼ਾਨੀ ਦੇ ਇਲਜ਼ਾਮ ਵਿੱਚ ਮੁਲਜ਼ਮ ਨੌਜਵਾਨ ਤੇ ਬਾਅਦ ਵਿੱਚ ਉਸ ਨੂੰ ਛੁਡਾਉਣ ਆਏ ਉਸ ਦੇ ਪਿਤਾ ਦੋਵਾਂ ਨੂੰ ਰੁੱਖ ਨਾਲ ਬੰਨ੍ਹ ਦਿੱਤਾ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਲਾਕੇ ਵਿੱਚ ਦੋਵੇਂ ਪਿਉ-ਪੁੱਤ ਤੋਂ ਸ਼ਰ੍ਹੇਆਮ ਕੰਨ ਫੜ੍ਹ ਕੇ ਬੈਠਕਾਂ ਲਵਾਈਆਂ ਗਈਆਂ।


ਮਾਮਲਾ ਪ੍ਰਯਾਗਰਾਜ ਦੀ ਮੇਜਾ ਤਹਿਸੀਲ ਦੇ ਪਿੰਡ ਔਂਤਾ ਦਾ ਹੈ। ਭੀੜ ਨੇ ਰੁੱਖ ਨਾਲ ਬੰਨ੍ਹਣ ਤੇ ਬੈਠਕਾਂ ਲਵਾ ਕੇ ਉਨ੍ਹਾਂ ਦੀ ਕੁੱਟਮਾਰ ਦੀ ਕਰਦਿਆਂ ਦੀ ਵੀਡੀਓ ਰਿਕਾਰਡ ਕੀਤੀ ਤੇ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਸਾਹਮਣੇ ਆਉਣ ਬਾਅਦ ਇਲਾਕੇ ਦੀ ਪੁਲਿਸ ਪਿਉ-ਪੁੱਤ ਨੂੰ ਲੋਕਾਂ ਦੇ ਕਬਜ਼ੇ ਵਿੱਚੋਂ ਛੁਡਾ ਕੇ ਲਿਆਈ। ਦੋਵਾਂ ਨੂੰ ਨੇੜਲੇ ਥਾਣੇ ਵਿੱਚ ਰੱਖਿਆ ਗਿਆ ਹੈ।

ਨੌਜਵਾਨ 'ਤੇ ਇਲਜ਼ਾਮ ਹੈ ਕਿ ਪਿੰਡ ਦੀ ਇੱਕ ਲੜਕੀ ਨਾਲ ਦੂਜੇ ਪਿੰਡ ਦੇ ਵਿਨੇ ਤੇ ਪਵਨ ਨਾਂ ਦੇ ਲੜਕੇ ਦੋ ਮੁੰਡਿਆਂ ਨੇ ਛੇੜਖ਼ਾਨੀ ਕੀਤੀ ਸੀ। ਪਿੰਡ ਦੇ ਲੋਕਾਂ ਦੇ ਭੱਜਣ 'ਤੇ ਪਵਨ ਤਾਂ ਫਰਾਰ ਹੋ ਗਿਆ ਪਰ ਵਿਨੇ ਨੂੰ ਲੋਕਾਂ ਨੇ ਫੜ ਲਿਆ ਤੇ ਬੰਨ੍ਹ ਲਿਆ। ਉਸ ਦੇ ਪਿਤਾ ਵੀ ਮੌਕੇ 'ਤੇ ਪਹੁੰਚੇ ਤੇ ਲੋਕਾਂ ਕੋਲੋਂ ਮੁਆਫ਼ੀ ਮੰਗ ਕੇ ਮੁੰਡਾ ਛੱਡਣ ਦੀ ਗੁਹਾਰ ਲਾਈ ਪਰ ਲੋਕਾਂ ਉਨ੍ਹਾਂ ਨੂੰ ਵੀ ਬੰਨ੍ਹ ਕੇ ਰੁੱਖ ਨਾਲ ਲਮਕਾ ਲਿਆ ਤੇ ਦੋਵਾਂ ਦੀ ਕੁੱਟਮਾਰ ਕੀਤੀ।