ਪੜਚੋਲ ਕਰੋ

Monsoon Rain: ਇਸ ਸੂਬੇ 'ਚ 8 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਦਾ ਅਲਰਟ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਚੇਤਾਵਨੀ

Monsoon Rain : ਭਾਰਤੀ ਮੌਸਮ ਵਿਭਾਗ (IMD) ਨੇ ਗੋਆ ਵਿੱਚ 5 ਜੂਨ ਤੋਂ 8 ਜੂਨ ਤੱਕ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ, ਜਿਸ ਕਰਕੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ

Monsoon Rain : ਭਾਰਤੀ ਮੌਸਮ ਵਿਭਾਗ (IMD) ਨੇ ਗੋਆ ਵਿੱਚ 5 ਜੂਨ ਤੋਂ 8 ਜੂਨ ਤੱਕ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ, ਜਿਸ ਕਰਕੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਗੋਆ ਅਤੇ ਦੱਖਣੀ ਗੋਆ ਦੋਵਾਂ ਜ਼ਿਲ੍ਹਿਆਂ ਵਿੱਚ 5 ਤੋਂ 8 ਜੂਨ ਤੱਕ ਦਰਮਿਆਨਾ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ।

IMD ਨੇ ਦੱਸਿਆ ਹੈ ਕਿ ਮੀਂਹ ਦੇ ਨਾਲ-ਨਾਲ ਗਰਜ-ਚਮਕ ਅਤੇ ਬਿਜਲੀ ਲਸਕਨ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ।

ਮਛੇਰਿਆਂ ਲਈ ਚੇਤਾਵਨੀ

IMD ਨੇ ਮਛੇਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਸਮੁੰਦਰ ਵਿੱਚ ਨਾ ਜਾਣ। ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਖ਼ਤਰਾ ਵੱਧ ਸਕਦਾ ਹੈ। ਫਿਲਹਾਲ ਗੋਆ ਵਿੱਚ ਦੱਖਣ-ਪੱਛਮੀ ਮਾਨਸੂਨ ਨਹੀਂ ਪਹੁੰਚਿਆ ਹੈ। ਇਸ ਲਈ ਇਹ ਵਰਖਾ ਪ੍ਰੀ-ਮਾਨਸੂਨ (ਮਾਨਸੂਨ ਤੋਂ ਪਹਿਲਾਂ ਵਾਲਾ ਮੀਂਹ) ਮੰਨੀ ਜਾ ਰਹੀ ਹੈ।

ਖੇਤੀਬਾੜੀ ਲਈ ਲਾਭਦਾਇਕ, ਪਰ ਸ਼ਹਿਰਾਂ ਲਈ ਚੁਣੌਤੀ

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀ-ਮਾਨਸੂਨ ਮੀਂਹ ਖੇਤੀਬਾੜੀ ਅਤੇ ਜਲ ਭੰਡਾਰਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ ਵਿੱਚ ਜਲ ਭਰਾਅ ਅਤੇ ਬਿਜਲੀ ਲਸਕਣ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ। ਗੋਆ ਸਰਕਾਰ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖ਼ਾਸ ਤੌਰ 'ਤੇ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ, ਸੈਲਾਨੀਆਂ ਅਤੇ ਸਮੁੰਦਰੀ ਕੰਢਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਕੇਰਲ ਪਹੁੰਚਿਆ ਮਾਨਸੂਨ, ਹੁਣ ਗੋਆ ਵੱਲ ਵਧੇਗਾ

ਜ਼ਿਕਰਯੋਗ ਹੈ ਕਿ ਦੱਖਣ-ਪੱਛਮੀ ਮਾਨਸੂਨ 4 ਜੂਨ ਨੂੰ ਕੇਰਲ ਪਹੁੰਚ ਗਿਆ ਸੀ। ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਵਿੱਚ ਦਾਖ਼ਲ ਹੁੰਦਾ ਹੈ, ਪਰ ਇਸ ਵਾਰ ਇਸ ਦੀ ਐਂਟਰੀ 3 ਦਿਨ ਦੇਰੀ ਨਾਲ ਹੋਈ।
ਮੌਸਮ ਵਿਭਾਗ (IMD) ਮੁਤਾਬਕ ਅਗਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮਾਨਸੂਨ ਗੋਆ ਦੇ ਪੂਰੇ ਖੇਤਰ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ, ਕਰਨਾਟਕ ਅਤੇ ਤਾਮਿਲਨਾਡੂ ਦੇ ਬਾਕੀ ਖੇਤਰਾਂ, ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਹਿੱਸੇ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਇਲਾਕਿਆਂ ਤੱਕ ਵੀ ਪਹੁੰਚ ਸਕਦਾ ਹੈ।

Advertisement

ਟਾਪ ਹੈਡਲਾਈਨ

Marriage ਦਾ ਝਾਂਸਾ ਦੇ ਕੇ ਲੰਬੇ ਸਮੇਂ ਤੱਕ ਬਣਾਏ ਸਰੀਰਕ ਸੰਬੰਧ , ਸਿਪਾਹੀ ਬਣਦੇ ਹੀ ਬਦਲ ਗਏ ਇਰਾਦੇ !
Marriage ਦਾ ਝਾਂਸਾ ਦੇ ਕੇ ਲੰਬੇ ਸਮੇਂ ਤੱਕ ਬਣਾਏ ਸਰੀਰਕ ਸੰਬੰਧ , ਸਿਪਾਹੀ ਬਣਦੇ ਹੀ ਬਦਲ ਗਏ ਇਰਾਦੇ !
Congress Party: ਸਿਆਸੀ ਹਲਚਲ ਵਿਚਾਲੇ ਕਾਂਗਰਸ ਦੀ ਨਵੀਂ ਸਿਆਸੀ ਕੋਰ ਟੀਮ ਤਿਆਰ, ਲਿਸਟ 'ਚ ਇਹ ਸੀਨੀਅਰ ਆਗੂ ਸ਼ਾਮਲ...
ਸਿਆਸੀ ਹਲਚਲ ਵਿਚਾਲੇ ਕਾਂਗਰਸ ਦੀ ਨਵੀਂ ਸਿਆਸੀ ਕੋਰ ਟੀਮ ਤਿਆਰ, ਲਿਸਟ 'ਚ ਇਹ ਸੀਨੀਅਰ ਆਗੂ ਸ਼ਾਮਲ...
Good News: ਔਰਤਾਂ ਲਈ ਖੁਸ਼ਖਬਰੀ, ਹੁਣ ਹਰ ਮਹੀਨੇ ਖਾਤਿਆਂ 'ਚ ਆਉਣਗੇ 2500 ਰੁਪਏ; ਸਰਕਾਰ ਵੱਲੋਂ ਵੱਡਾ ਐਲਾਨ...
Good News: ਔਰਤਾਂ ਲਈ ਖੁਸ਼ਖਬਰੀ, ਹੁਣ ਹਰ ਮਹੀਨੇ ਖਾਤਿਆਂ 'ਚ ਆਉਣਗੇ 2500 ਰੁਪਏ; ਸਰਕਾਰ ਵੱਲੋਂ ਵੱਡਾ ਐਲਾਨ...
Big News: ਵੱਡੀ ਖਬਰ, ਸਾਬਕਾ CM ਨੇ ਆਪਣੇ ਹੀ ਵਰਕਰ ਨੂੰ ਜੜ੍ਹਿਆ ਜ਼ੋਰਦਾਰ ਥੱਪੜ! ਸਿਆਸਤ 'ਚ ਮੱਚਿਆ ਘਮਸਾਣ...
Big News: ਵੱਡੀ ਖਬਰ, ਸਾਬਕਾ CM ਨੇ ਆਪਣੇ ਹੀ ਵਰਕਰ ਨੂੰ ਜੜ੍ਹਿਆ ਜ਼ੋਰਦਾਰ ਥੱਪੜ! ਸਿਆਸਤ 'ਚ ਮੱਚਿਆ ਘਮਸਾਣ...
Advertisement

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Embed widget