ਸ਼ਿਮਲਾ : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿਮਾਚਲ ਫੇਰੀ ਨੇ ਕੀ ਤੇਲ ਸੰਕਟ ਵਧਾ ਦਿੱਤਾ ਹੈ? ਹਿਮਾਚਲ ਸਰਕਾਰ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਧਰਮਸ਼ਾਲਾ ਫੇਰੀ ਕਾਰਨ ਪੈਟਰੋਲ ਪੰਪ ਮਾਲਕਾਂ ਨੂੰ 5000 ਲੀਟਰ ਦਾ ਸਟਾਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਇਸ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੀਮਤ ਮਾਤਰਾ 'ਚ ਹੀ ਡੀਜ਼ਲ ਤੇ ਪੈਟਰੋਲ ਭਰਿਆ ਜਾ ਰਿਹਾ ਹੈ। ਇਸ ਕਰਕੇ ਟੂਰਿਸਟ ਸੀਜ਼ਨ 'ਚ ਤੇਲ ਦਾ  ਸੰਕਟ ਖੜ੍ਹਾ ਹੋ ਗਿਆ ਹੈ। ਪੈਟਰੋਲ ਪੰਪ ਮਾਲਕ ਸਟਾਕ ਰੱਖਣ ਤੋਂ ਬਾਅਦ ਬਾਕੀ ਬਚੇ ਸਟਾਕ ਵਿੱਚੋਂ ਆਮ ਗਾਹਕਾਂ ਨੂੰ ਤੇਲ ਦੇ ਰਹੇ ਹਨ।

 

ਦੱਸ ਦਈੇਏ ਕਿ ਹਿਮਾਚਲ ਪ੍ਰਦੇਸ਼ 'ਚ ਪੈਟਰੋਲ ਤੇ ਡੀਜ਼ਲ ਦਾ ਸੰਕਟ ਵਧ ਗਿਆ ਹੈ। ਪੈਟਰੋਲ ਪੰਪਾਂ 'ਤੇ ਸਪਲਾਈ ਘੱਟ ਰਹੀ ਹੈ ਜਦਕਿ ਮੰਗ ਜ਼ਿਆਦਾ ਹੈ। ਤੇਲ ਕੰਪਨੀਆਂ ਵੱਲੋਂ ਸਪਲਾਈ ਘਟਾਉਣ ਕਾਰਨ ਰਾਜਧਾਨੀ ਸ਼ਿਮਲਾ 'ਚ ਕਈ ਥਾਵਾਂ 'ਤੇ ਪੈਟਰੋਲ ਦੀ ਕਮੀ ਹੋ ਗਈ। ਰਾਜਧਾਨੀ ਸ਼ਿਮਲਾ 'ਚ ਪੈਟਰੋਲ ਤੇ ਡੀਜ਼ਲ ਦਾ ਵੀ ਸੰਕਟ ਖੜ੍ਹਾ ਹੋ ਗਿਆ ਹੈ।


ਕਈ ਪੰਪਾਂ 'ਤੇ ਤੀਜੇ ਦਿਨ ਵੀ ਪੈਟਰੋਲ ਦੇ ਟੈਂਕਰ ਆ ਰਹੇ। ਰਾਜਧਾਨੀ ਸ਼ਿਮਲਾ 'ਚ ਤੀਜੇ ਦਿਨ ਵੀ ਪੈਟਰੋਲ ਦੀ ਸਪਲਾਈ ਨਹੀਂ ਹੋ ਰਹੀ ਹੈ। ਅਜਿਹੇ 'ਚ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸ ਦਈਏ ਕਿ ਮੈਦਾਨੀ ਇਲਾਕਿਆਂ 'ਚ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਪਹਾੜਾਂ ਦਾ ਰੁਖ ਕੀਤਾ ਹੈ। ਇਨ੍ਹਾਂ ਦਿਨਾਂ 'ਚ ਹਰ ਰੋਜ਼ ਹਜ਼ਾਰਾਂ ਸੈਲਾਨੀ ਸ਼ਿਮਲਾ ਪਹੁੰਚ ਰਹੇ ਹਨ। ਪੈਟਰੋਲ ਘੱਟ ਹੋਣ ਕਾਰਨ ਸੈਲਾਨੀ ਤੇ ਸਥਾਨਕ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਇਸ ਬਾਰੇ ਗੱਲ ਕਰਦਿਆਂ ਸ਼ਿਮਲਾ ਦੇ ਵਿਕਾਸ ਨਗਰ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਸੰਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੈਟਰੋਲ ਦੀ ਕਾਫੀ ਸਮੱਸਿਆ ਹੈ। ਕੰਪਨੀ ਵੱਲੋਂ ਤੀਜੇ ਦਿਨ ਸਪਲਾਈ ਕੀਤੀ ਜਾ ਰਹੀ ਹੈ। ਇੱਕ ਦਿਨ ਛੱਡ ਕੇ ਸਪਲਾਈ ਹੋਣ ਕਾਰਨ ਸਮੱਸਿਆ ਵਧ ਗਈ ਹੈ। ਉਨ੍ਹਾਂ ਮੁਤਾਬਕ ਤੇਲ ਕੰਪਨੀਆਂ ਨੂੰ ਘਾਟਾ ਪੈ ਰਿਹਾ ਹੈ, ਜਿਸ ਕਾਰਨ ਤੇਲ ਕੰਪਨੀਆਂ ਤੇਲ ਦੀ ਰਾਸ਼ਨਿੰਗ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿਹਾ ਕਿ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਤੀਜੇ ਦਿਨ ਪੈਟਰੋਲ ਡੀਜ਼ਲ ਆ ਰਿਹਾ ਹੈ। ਇਸ ਕਾਰਨ ਡਰਾਈਵਰ ਮੰਗ ਨਾਲੋਂ ਘੱਟ ਤੇਲ ਭਰ ਰਹੇ ਹਨ ਤਾਂ ਜੋ ਸਾਰਿਆਂ ਨੂੰ ਤੇਲ ਮਿਲ ਸਕੇ ਪਰ ਦੁਪਹਿਰ ਤੱਕ ਡੀਜ਼ਲ ਪੈਟਰੋਲ ਹੀ ਖ਼ਤਮ ਹੋ ਰਿਹਾ ਹੈ। ਦੂਜੇ ਪਾਸੇ ਡਰਾਈਵਰਾਂ ਦਾ ਕਹਿਣਾ ਹੈ ਕਿ ਕਈ ਪੈਟਰੋਲ ਪੰਪਾਂ 'ਤੇ ਘੁੰਮਣ ਤੋਂ ਬਾਅਦ ਉਨ੍ਹਾਂ ਨੂੰ ਤੇਲ ਮਿਲ ਰਿਹਾ ਹੈ, ਉਹ ਵੀ ਮੰਗ ਨਾਲੋਂ ਘੱਟ। ਸਰਕਾਰ ਜਾਣਦੀ ਹੈ ਕਿ ਇਸ ਪਿੱਛੇ ਕੀ ਕਾਰਨ ਹੈ, ਪਰ ਉਨ੍ਹਾਂ ਨੂੰ ਤੇਲ ਲਈ ਇਧਰ-ਉਧਰ ਭਟਕਣਾ ਪੈ ਰਿਹਾ ਹੈ।