Milk Price Hike: ਰੋਜ਼ਾਨਾ ਸਾਰੇ ਘਰਾਂ ਵਿੱਚ ਦੁੱਧ ਦੀ ਵਰਤੋਂ ਹੁੰਦੀ ਹੈ। ਬੱਚਿਆਂ ਨੂੰ ਪਿਆਉਣ ਤੋਂ ਲੈ ਕੇ ਬਜ਼ੁਰਗਾਂ ਦੀ ਚਾਹ ਬਣਾਉਣ ਤੱਕ... ਅਸੀਂ ਦੁੱਧ ਦੀ ਵਰਤੋਂ ਕਰਦੇ ਹਾਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁੱਧ ਦੀਆਂ ਕੀਮਤਾਂ ਕਿਉਂ ਇੰਨੀਆਂ ਕਿਉਂ ਵਧ ਰਹੀਆਂ ਹਨ? ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਕੀ ਕਾਰਨ ਹਨ ਅਤੇ ਸਾਲ 2022 'ਚ ਕੀਮਤਾਂ ਕਿੰਨੀ ਵਾਰ ਵਧੀਆਂ ਹਨ।


ਬੀਬੀਸੀ (BBC)  ਦੀ ਇੱਕ ਰਿਪੋਰਟ ਮੁਤਾਬਕ ਦੁੱਧ ਦੀ ਕੀਮਤ ਵਿੱਚ ਵਾਧਾ ਹੋਣ ਦੇ ਪਿੱਛੇ ਕੰਪਨੀਆਂ ਨੇ ਵਧੀ ਹੋਈ ਲਾਗਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਵੰਬਰ 2022 'ਚ ਦੁੱਧ ਦੀ ਥੋਕ (Inflation) ਮਹਿੰਗਾਈ ਦਰ 6.03 ਫੀਸਦੀ ਹੋ ਗਈ ਸੀ। ਜੂਨ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਥੋਕ (Inflation) ਮਹਿੰਗਾਈ ਦਰ 6 ਫੀਸਦੀ ਤੱਕ ਪਹੁੰਚ ਗਈ ਹੈ। ਬਾਕੀ ਮਹੀਨਿਆਂ 'ਚ ਇਹ ਦਰ 5.4 ਫੀਸਦੀ ਤੱਕ ਰਹੀ। ਇਸ ਤੋਂ ਬਾਅਦ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ।


ਭਾਰਤ ਵਿੱਚ ਇੱਕ ਔਸਤ ਭਾਰਤੀ ਇੱਕ ਮਹੀਨੇ ਵਿੱਚ ਭੋਜਨ 'ਤੇ ਹੋਣ ਵਾਲੇ ਕੁੱਲ ਖਰਚ ਦਾ ਲਗਭਗ 20 ਫੀਸਦੀ ਦੁੱਧ 'ਤੇ ਖਰਚ ਕਰਦਾ ਹੈ। ਇਹ ਲਾਗਤ ਸ਼ਹਿਰਾਂ ਵਿੱਚ ਜ਼ਿਆਦਾ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਨਮੂਨਾ ਸਰਵੇਖਣ (ਐਨਐਸਐਸ) ਦੇ ਅਨੁਸਾਰ, ਪੇਂਡੂ ਖੇਤਰਾਂ ਵਿੱਚ ਲੋਕ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ 'ਤੇ ਪ੍ਰਤੀ ਮਹੀਨਾ 116 ਰੁਪਏ ਖਰਚ ਕਰਦੇ ਹਨ। ਖੋਜ ਮੁਤਾਬਕ ਪਿਛਲੇ ਮਹੀਨਿਆਂ ਦੌਰਾਨ ਦੁੱਧ ਦੀ ਮੰਗ ਵੀ ਪਹਿਲਾਂ ਨਾਲੋਂ ਵੱਧ ਗਈ ਹੈ।


ਕਿਉਂ ਵਧੀਆਂ ਕੀਮਤਾਂ?


ਵਧਦੀ ਮੰਗ- ਵਿਸ਼ਵ ਦੁੱਧ ਉਤਪਾਦਨ ਦਾ 23 ਪ੍ਰਤੀਸ਼ਤ ਭਾਰਤ ਵਿੱਚ ਪੈਦਾ ਹੁੰਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੁੱਧ ਦੀ ਖਰੀਦ ਦਰ ਵਿੱਚ 15 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ।


ਚਾਰੇ ਦੀ ਕੀਮਤ - ਜੂਨ 2013 ਤੋਂ ਬਾਅਦ ਚਾਰੇ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਅਕਤੂਬਰ 'ਚ ਚਾਰੇ ਦੀ ਥੋਕ ਮਹਿੰਗਾਈ ਦਰ 8.85 ਫੀਸਦੀ ਸੀ। ਇਸ ਦੇ ਨਾਲ ਹੀ ਅਗਸਤ 'ਚ ਥੋਕ ਮਹਿੰਗਾਈ ਦਰ 25.54 ਫੀਸਦੀ ਅਤੇ ਸਤੰਬਰ 'ਚ 25.23 ਫੀਸਦੀ ਰਹੀ।


ਇਹ ਵੀ ਪੜ੍ਹੋ: Sheikh Rasheed: ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਨੂੰ ਨਹੀਂ ਮਿਲੀ ਰਾਹਤ, ਇਮਰਾਨ ਦੇ ਕਰੀਬੀ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ


ਕਦੋਂ-ਕਦੋਂ ਵੱਧੀਆਂ ਦੁੱਧ ਦੀਆਂ ਕੀਮਤਾਂ


ਮਦਰ ਡੇਅਰੀ ਨੇ ਦਸੰਬਰ 'ਚ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਸਾਲ 2022 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਇਹ ਪੰਜਵੀਂ ਵਾਰ ਵਾਧਾ ਸੀ। ਇਸ ਦੇ ਨਾਲ ਹੀ ਅਮੂਲ ਨੇ ਫਿਰ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਵਾਰ ਅੱਧਾ ਲੀਟਰ ਦੁੱਧ ਦੀ ਕੀਮਤ ਵਿੱਚ 1 ਰੁਪਏ ਅਤੇ ਇੱਕ ਲੀਟਰ ਦੁੱਧ ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2022 ਵਿੱਚ ਅਕਤੂਬਰ, ਅਗਸਤ ਅਤੇ ਮਾਰਚ ਵਿੱਚ ਕੀਮਤਾਂ ਵਧਾਈਆਂ ਗਈਆਂ ਸਨ।