PM Modi: ਝਾਰਖੰਡ 'ਚ ਚੋਣ ਸਭਾ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਹੋਣ ਦੀ ਖ਼ਬਰ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਜਿਹੇ 'ਚ ਉਨ੍ਹਾਂ ਦੀ ਦਿੱਲੀ ਵਾਪਸੀ 'ਚ ਦੇਰੀ ਹੋ ਸਕਦੀ ਹੈ।






ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਝਾਰਖੰਡ 'ਚ ਆਦਿਵਾਸੀ ਪ੍ਰਤੀਕ ਬਿਰਸਾ ਮੁੰਡਾ ਦੇ ਜਨਮ ਦਿਨ 'ਤੇ ਦੋ ਰੈਲੀਆਂ ਨੂੰ ਸੰਬੋਧਨ ਕੀਤਾ। ਬਿਰਸਾ ਮੁੰਡਾ ਦਾ ਜਨਮ ਦਿਨ 'ਆਦਿਵਾਸੀ ਮਾਣ ਦਿਵਸ' ਵਜੋਂ ਮਨਾਇਆ ਜਾਂਦਾ ਹੈ।



ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਦੇਵਘਰ 'ਚ ਹੀ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਝਾਰਖੰਡ ਦੇ ਗੋਡਾ 'ਚ ਚੋਣ ਰੈਲੀ ਤੋਂ ਬਾਅਦ ਦਿੱਲੀ ਪਰਤਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਨੂੰ ਏਅਰ ਟ੍ਰੈਫਿਕ ਕੰਟਰੋਲ (ATC) ਨੇ ਗੋਡਾ ਦੇ ਬੇਲਬੱਡਾ ਤੋਂ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਵਘਰ ਏਅਰਪੋਰਟ 'ਤੇ 45 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਰਾਹੁਲ ਗਾਂਧੀ ਹੈਲੀਕਾਪਟਰ 'ਚ ਬੈਠੇ ਰਹੇ ਤੇ ਆਪਣਾ ਮੋਬਾਈਲ ਦੇਖਦੇ ਰਹੇ।






ਹੁਣ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਟੇਕਆਫ ਲਈ ਕਲੀਅਰੈਂਸ ਨਾ ਮਿਲਣ 'ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਪੀਐਮ ਮੋਦੀ ਦੀ ਮੀਟਿੰਗ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ। 


ਦੱਸ ਦਈਏ ਕਿ ਝਾਰਖੰਡ ਚੋਣਾਂ ਦੇ ਦੂਜੇ ਪੜਾਅ 'ਚ 20 ਨਵੰਬਰ ਨੂੰ 38 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਗੇੜ ਵਿੱਚ ਕੁੱਲ 528 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚ ਕਈ ਉਮੀਦਵਾਰ ਅਜਿਹੇ ਹਨ ਜੋ ਵੱਡੇ ਲੀਡਰਾਂ ਦੀ ਖੇਡ ਵਿਗਾੜ ਸਕਦੇ ਹਨ।