PM Modi US Visit Protest: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ 21 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਅਮਰੀਕਾ 'ਚ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਦੂਜੇ ਪਾਸੇ, ਅਮਰੀਕੀ ਅਧਿਕਾਰ ਸਮੂਹ ਹੁਣ ਭਾਰਤ ਦੇ ਵਿਗੜਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਪੀਸ ਐਕਸ਼ਨ, ਵੈਟਰਨਜ਼ ਫਾਰ ਪੀਸ ਅਤੇ ਬੈਥੇਸਡਾ ਅਫਰੀਕਨ ਸੇਮੇਟ੍ਰੀ ਗੱਠਜੋੜ ਵਰਗੀਆਂ ਸੰਸਥਾਵਾਂ 22 ਜੂਨ ਨੂੰ ਵ੍ਹਾਈਟ ਹਾਊਸ ਨੇੜੇ ਇਕੱਠੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਿਡੇਨ ਇਸ ਦਿਨ ਮੁਲਾਕਾਤ ਕਰਨ ਵਾਲੇ ਹਨ। ਪੀਐਮ ਮੋਦੀ ਦਾ ਦੌਰਾ ਨਿਊਯਾਰਕ ਸਿਟੀ ਤੋਂ ਸ਼ੁਰੂ ਹੋਵੇਗਾ ਜਿੱਥੇ ਉਹ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਵਿਸ਼ਵ ਯੋਗ ਦਿਵਸ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਜਾਣਗੇ।


ਇਹ ਵੀ ਪੜ੍ਹੋ: Manipur Violence: 'ਅਮਿਤ ਸ਼ਾਹ ਨੂੰ ਖੇਡ ਮੰਤਰਾਲੇ 'ਚ ਭੇਜ ਦਿਓ', ਸੁਬਰਾਮਨੀਅਮ ਸਵਾਮੀ ਨੇ ਮਣੀਪੁਰ ਹਿੰਸਾ 'ਤੇ ਹੋਰ ਕੀ ਕਿਹਾ?


ਬੀਬੀਸੀ ਡਾਕਿਊਮੈਂਟਰੀ ਸਕ੍ਰੀਨਿੰਗ ਲਈ ਕਰ ਰਿਹਾ ਤਿਆਰੀ 


ਇਸ ਦੇ ਨਾਲ ਹੀ ਵਾਸ਼ਿੰਗਟਨ ਵਿੱਚ ਬੀਬੀਸੀ ਵੱਲੋਂ ਤਿਆਰ 'India: The Modi Question' ਦੀ ਸਕ੍ਰੀਨਿੰਗ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਬੀਬੀਸੀ ਦੀ ਇਹ ਡਾਕੂਮੈਂਟਰੀ ਭਾਰਤ ਵਿੱਚ ਵਿਵਾਦਾਂ ਵਿੱਚ ਘਿਰ ਗਈ ਸੀ ਅਤੇ ਸਰਕਾਰ ਨੇ ਇਸ ਉੱਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਦਰਸ਼ਨਕਾਰੀ ਸਮੂਹਾਂ ਨੇ 'ਮੋਦੀ ਨੋਟ ਵੈਲਕਮ' ਅਤੇ 'ਭਾਰਤ ਨੂੰ ਹਿੰਦੂ ਸਰਵਉੱਚਤਾ ਤੋਂ ਬਚਾਓ' ਵਰਗੇ ਫਲਾਇਰਸ ਤਿਆਰ ਕੀਤੇ ਹਨ।


ਚੁੱਕਿਆ ਜਾਵੇਗਾ ਮਨੁੱਖੀ ਅਧਿਕਾਰਾਂ ਦਾ ਮੁੱਦਾ 


ਰਾਸ਼ਟਰਪਤੀ ਬਿਡੇਨ ਨੂੰ ਲਿਖੇ ਇੱਕ ਪੱਤਰ ਵਿੱਚ, ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਵੀਜ਼ਨ ਦੀ ਡਾਇਰੈਕਟਰ, ਇਲੇਨ ਪੀਅਰਸਨ ਨੇ ਵ੍ਹਾਈਟ ਹਾਊਸ ਨੂੰ ਮੋਦੀ ਦੀ ਫੇਰੀ ਦੌਰਾਨ ਜਨਤਕ ਅਤੇ ਨਿੱਜੀ ਤੌਰ 'ਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਚਿੰਤਾਵਾਂ ਉਠਾਉਣ ਦੀ ਅਪੀਲ ਕੀਤੀ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਰਵਾਈਆਂ ਦਾ ਬਿਡੇਨ ਅਤੇ ਮੋਦੀ ਵਿਚਕਾਰ ਗੱਲਬਾਤ 'ਤੇ ਕੋਈ ਖਾਸ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।


ਇਹ ਵੀ ਪੜ੍ਹੋ: ABP C-Voter Survey: ਕੀ ਲੋਕ ਸਭਾ ਚੋਣਾਂ 2024 ਸਮੇਂ ਤੋਂ ਪਹਿਲਾਂ ਹੋ ਸਕਦੀਆਂ? ਸਰਵੇ ਦੇ ਨਤੀਜਿਆਂ ਨੇ ਕੀਤਾ ਹੈਰਾਨ