Priyanka Gandhi: ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਉਪ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ। ਜਦੋਂ ਪ੍ਰਿਅੰਕਾ ਗਾਂਧੀ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕ ਰਹੇ ਸਨ, ਉਸ ਸਮੇਂ ਉਨ੍ਹਾਂ ਦੇ ਭਰਾ ਰਾਹੁਲ ਅਤੇ ਮਾਂ ਸੋਨੀਆ ਵੀ ਬਤੌਰ ਸੰਸਦ ਮੈਂਬਰ ਵਜੋਂ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਦਾ ਬੇਟਾ ਅਤੇ ਬੇਟੀ ਰੇਹਾਨ ਵਾਡਰਾ ਅਤੇ ਮਿਰਾਇਆ ਵਾਡਰਾ ਵੀ ਸੰਸਦ ਵਿੱਚ ਪਹੁੰਚੇ ਸਨ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੀ ਮਾਂ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ, "ਮੈਂ ਬਹੁਤ ਖੁਸ਼ ਹਾਂ।"
ਹੱਥ ਵਿੱਚ ਸੰਵਿਧਾਨ ਦੀ ਕਿਤਾਬ ਲੈ ਕੇ ਪਹੁੰਚੀ ਸੀ ਪ੍ਰਿਅੰਕਾ ਗਾਂਧੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਿਵੇਂ ਹੀ ਪ੍ਰਿਅੰਕਾ ਗਾਂਧੀ ਦਾ ਨਾਂ ਪੁਕਾਰਿਆ ਤਾਂ ਉਹ ਹੱਥ ਵਿੱਚ ਸੰਵਿਧਾਨ ਦੀ ਕਿਤਾਬ ਲੈ ਕੇ ਪੁੱਜੇ ਅਤੇ ਸਹੁੰ ਚੁੱਕੀ। ਰਾਹੁਲ ਗਾਂਧੀ ਵੱਲੋਂ ਖਾਲੀ ਕੀਤੀ ਗਈ ਸੀਟ 'ਤੇ ਵਾਇਨਾਡ ਉਪ ਚੋਣ 'ਚ ਪ੍ਰਿਅੰਕਾ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤਰ੍ਹਾਂ ਗਾਂਧੀ ਪਰਿਵਾਰ ਦੇ ਤਿੰਨੋਂ ਲੋਕ ਅੱਜ ਤੋਂ ਸੰਸਦ 'ਚ ਨਜ਼ਰ ਆਉਣਗੇ।