ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਹੀ 26 ਜਨਵਰੀ ਦੀ ਅਗਲੇਰੀ ਯੋਜਨਾ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਤੇ ਇਕਸੁਰਤਾ ਬਣਾ ਕੇ ਰੱਖਣ ਤੇ ਝੂਠੇ ਤੇ ਗ਼ੈਰਵਾਜਬ ਪ੍ਰਚਾਰ ਤੇ ਅਫ਼ਵਾਹਾਂ ਉੱਤੇ ਕੰਨ ਨਾ ਧਰਨ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ: ਕਿਸਾਨਾਂ ਨੇ ਫਿਰ ਠੁਕਰਾਈ ਸਰਕਾਰ ਦੀ ਪੇਸ਼ਕਸ਼, ਤੋਮਰ ਨੇ ਹੱਲ ਦੇਣ ਲਈ ਕਿਹਾ
ਉੱਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਕਿਸਾਨ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੋਂ ਲੈ ਕੇ ਇੰਡੀਆ ਗੇਟ ਤੱਕ ਬਰਾਬਰ ਟ੍ਰੈਕਟਰ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੀ ਪਰੇਡ ਨੂੰ ਛੋਟਾ ਕਰ ਦਿੱਤਾ ਗਿਆ ਹੈ। ਹੁਣ ਇਹ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਹੀ ਹੋਵੇਗੀ।
ਅਸੀਂ ਲਾਲ ਕਿਲੇ ਤੋਂ ਇੰਡੀਆ ਗੇਟ ਪੁੱਜਾਂਗੇ ਤੇ ਉੱਥੇ ਹੀ ਮੀਟਿੰਗ ਵੀ ਕਰਾਂਗੇ ਤੇ ਇਹ ਇੱਕ ਇਤਿਹਾਸਕ ਛਿਣ ਹੋਵੇਗਾ।- ਰਾਕੇਸ਼ ਟਿਕੈਤ, ਆਗੂ, ਭਾਰਤੀ ਕਿਸਾਨ ਯੂਨੀਅਨ
ਰਾਜੇਵਾਲ (Balbir Singh Rajewal) ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਮਾਮਲੇ ’ਚ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ। ‘ਸਾਰੀ ਦੁਨੀਆ ਵੇਖ ਰਹੀ ਹੈ। ਇਹ ਮਹਿਜ਼ ਕਿਸਾਨ ਅੰਦੋਲਨ ਨਹੀਂ ਹੈ; ਇਹ ਹੁਣ ਦੇਸ਼ ਭਰ ਦੀ ਜਨ-ਮੁਹਿੰਮ ਬਣ ਚੁੱਕੀ ਹੈ। ਇੱਕ ਅੰਦੋਲਨ ਤਦ ਹੀ ਸਫ਼ਲ ਹੁੰਦਾ ਹੈ, ਜੇ ਉਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇ।’ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਦੀ ਗੱਲਬਾਤ ਸਕਾਰਾਤਮਕ ਰਹਿਣ ਦੀ ਆਸ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਬਾਰੇ ਆਈਐਮਐਫ ਦਾ ਵੱਡਾ ਦਾਅਵਾ, ਕਿਸਾਨਾਂ ਲਈ ਬਿਹਤਰ ਕਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904