ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Pulwama Attack: ਪੁਲਵਾਮਾ 'ਚ 14 ਫਰਵਰੀ 2019 ਨੂੰ ਹੋਏ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਸਾਲ ਪਹਿਲਾਂ ਦੇ ਇਸ ਦਿਨ ਦਾ ਇਤਿਹਾਸ ਜੰਮੂ-ਕਸ਼ਮੀਰ (Jammu Kashmir) 'ਚ ਇੱਕ ਵੱਡੀ ਦੁਖਦਾਈ ਘਟਨਾ ਵਜੋਂ ਦਰਜ ਹੈ। ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਮਨਾਇਆ ਜਾਂਦਾ ਹੈ, ਪਰ ਤਿੰਨ ਸਾਲ ਪਹਿਲਾਂ ਅੱਤਵਾਦੀਆਂ ਨੇ ਆਪਣੇ ਅੱਤਵਾਦੀ ਇਰਾਦਿਆਂ ਨੂੰ ਪੂਰਾ ਕਰਨ ਲਈ ਇਸ ਦਿਨ ਨੂੰ ਚੁਣਿਆ। ਜਦੋਂ ਵੈਲੇਨਟਾਈਨ ਡੇਅ ਦੇਸ਼ ਦੇ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਸੀ, ਤਾਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪੁਲਵਾਮਾ 'ਚ ਦੇਸ਼ ਦੇ ਸੁਰੱਖਿਆ ਬਲਾਂ 'ਤੇ ਭਿਆਨਕ ਹਮਲਾ ਕੀਤਾ ਸੀ।
ਜੰਮੂ-ਕਸ਼ਮੀਰ 'ਚ ਪੁਲਵਾਮਾ ਹਮਲੇ ਦੀ ਅੱਜ ਤੀਜੀ ਬਰਸੀ ਹੈ। 14 ਫਰਵਰੀ 2019 ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਲਗਪਗ 2500 ਸੈਨਿਕਾਂ ਨੂੰ ਲੈ ਕੇ 78 ਬੱਸਾਂ ਵਿੱਚ ਸੀਆਰਪੀਐਫ ਦਾ ਕਾਫਲਾ ਲੰਘ ਰਿਹਾ ਸੀ। ਉਸ ਦਿਨ ਵੀ ਸੜਕ 'ਤੇ ਆਮ ਆਵਾਜਾਈ ਰਹੀ। ਸੀਆਰਪੀਐਫ ਦਾ ਕਾਫ਼ਲਾ ਪੁਲਵਾਮਾ ਪਹੁੰਚਿਆ ਹੀ ਸੀ ਕਿ ਸੜਕ ਦੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਸੀਆਰਪੀਐਫ ਦੇ ਕਾਫ਼ਲੇ ਨਾਲ ਜਾ ਰਹੀ ਗੱਡੀ ਵਿੱਚ ਟਕਰਾ ਗਈ। ਜਿਵੇਂ ਹੀ ਸਾਹਮਣੇ ਤੋਂ ਆ ਰਹੀ ਐਸਯੂਵੀ ਜਵਾਨਾਂ ਦੇ ਕਾਫ਼ਲੇ ਨਾਲ ਟਕਰਾ ਗਈ, ਉਸ ਵਿੱਚ ਧਮਾਕਾ ਹੋ ਗਿਆ। ਇਸ ਘਾਤਕ ਹਮਲੇ ਵਿੱਚ ਸੀਆਰਪੀਐਫ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸੀ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਸਮੇਂ ਲਈ ਸਭ ਕੁਝ ਧੂੰਏਂ 'ਚ ਬਦਲ ਗਿਆ। ਜਿਵੇਂ ਹੀ ਧੂੰਆਂ ਹਟਿਆ ਤਾਂ ਉੱਥੇ ਦਾ ਨਜ਼ਾਰਾ ਇੰਨਾ ਡਰਾਉਣਾ ਸੀ ਕਿ ਇਸ ਨੂੰ ਦੇਖ ਕੇ ਪੂਰਾ ਦੇਸ਼ ਰੋ ਪਿਆ। ਉਸ ਦਿਨ ਪੁਲਵਾਮਾ 'ਚ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਜਵਾਨਾਂ ਦੀਆਂ ਲਾਸ਼ਾਂ ਇਧਰ-ਉਧਰ ਖਿੱਲਰੀਆਂ ਪਈਆਂ ਸੀ। ਚਾਰੇ ਪਾਸੇ ਖੂਨ ਅਤੇ ਫੌਜੀਆਂ ਦੇ ਸਰੀਰ ਦੇ ਟੁਕੜੇ ਦਿਖਾਈ ਦੇ ਰਹੇ ਸੀ। ਸਿਪਾਹੀ ਆਪਣੇ ਸਾਥੀਆਂ ਦੀ ਭਾਲ ਵਿੱਚ ਲੱਗੇ ਹੋਏ ਸੀ। ਫੌਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ: Happy Valentine’s Day 2021: 14 ਫ਼ਰਵਰੀ ਨੂੰ ਕਿਉਂ ਮਨਾਇਆ ਜਾਂਦਾ ‘ਵੈਲੇਂਟਾਈਨ ਡੇਅ’…?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin