ਲਖਨਊ: ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਰਾਮ ਗੋਪਾਲ ਯਾਦਵ ਨੇ ਵੀਰਵਾਰ ਨੂੰ ਪੁਲਵਾਮਾ ਹਮਲੇ ਕਰਕੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ‘ਸਾਜਿਸ਼’ ਕਰਾਰ ਦਿੱਤਾ ਅਤੇ ਕਿਹਾ ਕਿ ਅਜੇ ਉਹ ਖੁੱਲ੍ਹ ਕੇ ਬੋਲਣਾ ਨਹੀਂ ਚਾਹੁੰਦੇ, ਕਿਉਂਕਿ ਇਸ ਦਾ ਫਾਇਦਾ ਨਹੀਂ ਹੈ। ਸਰਕਾਰ ਦੀ ਨੀਅਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਬਦਲੇਗੀ, ਤਾਂ ਜਾਂਚ ਹੋਵੇਗੀ ਕਿ ਇਹ ਕਿਵੇਂ ਹੋਣ ਦਿੱਤਾ ਗਿਆ ਅਤੇ ਇਸ ‘ਚ ਵੱਡੇ-ਵੱਡੇ ਲੋਕ ਫਸਣਗੇ।
ਰਾਮ ਗੋਪਾਲ ਨੇ ਇਟਾਵਾ ‘ਚ ਹੋਏ ਇੱਕ ਸਮਾਗਮ ‘ਚ ਕਿਹਾ, “ਸਰਕਾਰ ਤੋਂ ਨੀਮ ਫ਼ੌਜੀ ਬਲ ਦੁਖੀ ਹਨ। ਵੋਟ ਦੇ ਲਈ 45 ਜਵਾਨਾਂ ਨੂੰ ਮਾਰ ਦਿੱਤਾ ਗਿਆ। ਜੰਮੂ-ਸ੍ਰੀਨਗਰ ਦੇ ਰਸਤੇ ‘ਚ ਵਾਹਨਾਂ ਦੀ ਚੈਕਿੰਗ ਨਹੀਂ ਹੋਈ। ਕਿਉਂ ਨਹੀਂ ਹੋਈ? ਇੰਨੀ ਵੱਡੀ ਮਾਤਰਾ ‘ਚ ਆਰਡੀਐਕਸ ਕਿਉਂ ਜਾਣੇ ਦਿੱਤਾ ਗਿਆ? ਜਵਾਨਾਂ ਨੂੰ ਸਧਾਰਣ ਬਸ ‘ਚ ਭੇਜਿਆ ਗਿਆ, ਇਹ ਸਾਜਿਸ਼ ਸੀ।”
ਉੱਧਰ ਦੂਜੇ ਪਾਸੇ ਸਪਾ ਦੇ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਸੈਫਈ ‘ਚ ਕਾਰਜਕਰਤਾਵਾਂ ਨਾਲ ਹੋਲੀ ਮਨਾਉਣ ਪਹੁੰਚੇ। ਅਖਿਲੇਸ਼ ਯਾਦਵ ਨੇ ਇੱਥੇ ਪਾਰਟੀ ਵਰਕਰਾਂ ਨੂੰ ਫਿਰੋਜਾਬਾਦ ਸੀਟ ਜਿੱਤਣ ਲਈ ਸਖ਼ਤ ਮਹਿਨਤ ਕਰਨ ‘ਤੇ ਜ਼ੋਰ ਦਿੱਤਾ।