Pune Helicopter Crash News: ਮਹਾਰਾਸ਼ਟਰ ਦੇ ਪੁਣੇ 'ਚ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਬਾਵਧਨ ਬੁਦਰੂਕ ਪਿੰਡ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਹਿੰਜੇਵਾੜੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਮੈਡੀਕਲ ਟੀਮ ਨੂੰ ਰਵਾਨਾ ਕਰ ਦਿੱਤਾ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਆਕਸਫੋਰਡ ਗੋਲਫ ਕਲੱਬ ਦੇ ਹੈਲੀਪੈਡ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਕਰੈਸ਼ ਹੋ ਗਿਆ। ਇਹ ਘਟਨਾ ਸਵੇਰੇ 7:00 ਵਜੇ ਤੋਂ 7:10 ਵਜੇ ਦਰਮਿਆਨ ਵਾਪਰੀ। ਇਸ ਇਲਾਕੇ ਵਿੱਚ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਹਾਲਾਂਕਿ ਹਾਦਸੇ ਦੀ ਸਹੀ ਜਾਣਕਾਰੀ ਲੈਣ ਲਈ ਅਧਿਕਾਰਤ ਜਾਂਚ ਜਾਰੀ ਹੈ। ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਹਿੰਜੇਵਾੜੀ ਪੁਲਿਸ ਸਟੇਸ਼ਨ (ਪਿੰਪਰੀ ਚਿੰਚਵੜ ਪੁਲਿਸ) ਅਤੇ ਹਵਾਬਾਜ਼ੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।


ਇਹ ਵੀ ਪੜ੍ਹੋ: Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ


ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਪੁਣੇ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਵਿਚ ਚਾਰ ਲੋਕ ਜ਼ਖਮੀ ਹੋ ਗਏ ਸਨ। ਹੈਲੀਕਾਪਟਰ ਨੇ ਮੁੰਬਈ ਦੇ ਜੁਹੂ ਤੋਂ ਹੈਦਰਾਬਾਦ ਵੱਲ ਉਡਾਣ ਭਰੀ। ਇਸ ਦੌਰਾਨ ਖਰਾਬ ਮੌਸਮ ਅਤੇ ਤਕਨੀਕੀ ਖਰਾਬੀ ਕਾਰਨ ਪੁਣੇ ਦੇ ਪੌਡ ਇਲਾਕੇ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਨਿੱਜੀ ਕੰਪਨੀ ਗਲੋਬਲ ਵੈਕਟਰਾ ਹੈਲੀਕਾਰਪ ਦਾ ਸੀ। ਇਸ ਹੈਲੀਕਾਪਟਰ ਦੀ ਵਰਤੋਂ ਛੋਟੀ ਦੂਰੀ ਦੀ ਯਾਤਰਾ ਲਈ ਕੀਤੀ ਜਾਂਦੀ ਸੀ।



ਹਾਦਸੇ ਕਾਰਨ ਹੈਲੀਕਾਪਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਇਸ ਵਿੱਚ ਵੀ ਅੱਗ ਲੱਗ ਗਈ। ਹੈਲੀਕਾਪਟਰ ਉਥੇ ਹੀ ਚਕਨਾਚੂਰ ਹੋ ਗਿਆ। ਇਸ ਹੈਲੀਕਾਪਟਰ ਨੂੰ ਪਾਇਲਟ ਆਨੰਦ ਚਲਾ ਰਹੇ ਸਨ। ਇਸ ਹਾਦਸੇ 'ਚ ਪਾਇਲਟ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਵਾਲੀ ਥਾਂ ਨੇੜੇ ਸਥਾਨਕ ਲੋਕ ਇਕੱਠੇ ਹੋ ਗਏ। ਇਸ ਦੌਰਾਨ ਪ੍ਰਸ਼ਾਸਨ ਨੇ ਸਮੂਹ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ: ਰਾਮ ਰਹੀਮ ਨੂੰ ਤਿੰਨ ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ, ਬਾਗਪਤ ਆਸ਼ਰਮ ਲਈ ਹੋਇਆ ਰਵਾਨਾ