ਪੁਣੇ: ਰਾਜ ਠਾਕਰੇ ਦੀ ਪਾਰਟੀ ਮਹਾਂਰਾਸ਼ਟਰ ਨਵਨਿਰਮਾਣ ਸੇਨਾ (ਐਮਐਨਐਸ) ਦੇ ਵਰਕਰਾਂ ਨੇ ਪ੍ਰਿਆ ਵਿਲੇਜ ਰੋਡ ਸ਼ੋਅ (PVR) ਵਿੱਚ ਪੰਜ ਰੁਪਏ ਦੇ ਪੌਪਕੌਰਨ 250 ਵਿੱਚ ਤੇ 10 ਰੁਪਏ ਦਾ ਵੜਾ ਪਾਵ 100 ਰੁਪਏ ਦੇ ਮਹਿੰਗੇ ਭਾਅ ਵੇਚਣ ਲਈ PVR ਦੇ ਮੈਨੇਜਰ ਨਾਲ ਬਹਿਸ ਤੇ ਬਾਅਦ ’ਚ ਉਸ ਦੀ ਕੁੱਟਮਾਰ ਕੀਤੀ।

ਕੱਲ੍ਹ ਸ਼ਾਮ ਸ਼ਾਮ ਵੇਲੇ ਐਮਐਨਐਸ ਦੇ ਕੁਝ ਵਰਕਰ ਸਥਾਨਕ ਲੀਡਰ ਕਿਸ਼ੋਰ ਸ਼ਿੰਦੇ ਨਾਲ PVR ਅੰਦਰ ਪੁੱਜੇ ਸੀ। ਉੱਥੇ ਜਾ ਕੇ ਉਨ੍ਹਾਂ ਮੈਨਿਊ ਕਾਰਡ ਵੇਖ ਕੇ ਮੈਨੇਜਰ ਨੂੰ ਬੁਲਾਇਆ ਤੇ ਪੁੱਛਿਆ ਕਿ ਪੌਪਕੌਰਨ ਤੇ ਵੜਾ ਪਾਵ ਇੰਨੇ ਮਹਿੰਗੇ ਕਿਉਂ ਵੇਚਦੇ ਹੋ। ਸਵਾਲਾਂ-ਜਵਾਬਾਂ ਦੌਰਾਨ ਉਹ ਉਸ ਨਾਲ ਬਹਿਸਣ ਲੱਗੇ ਤੇ ਕੁਝ ਦੇਰ ਬਾਅਦ ਉਨ੍ਹਾਂ ਮੈਨੇਜਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਅੱਜ ਸਵੇਰ ਤਕ ਕੁੱਟਮਾਰ ਕਰਨ ਵਾਲਿਆਂ ’ਤੇ ਕੋਈ ਮਾਮਲਾ ਦਰਜ ਨਹੀਂ ਹੋਇਆ। ਐਮਐਨਐਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ PVR ਨੇ ਇਨ੍ਹਾਂ ਚੀਜ਼ਾਂ ਦੀ ਕੀਮਤ ਘੱਟ ਨਾ ਕੀਤੀ ਤਾਂ ਪਾਰਟੀ ਵਰਕਰ ਅੰਦੋਲਨ ਸ਼ੁਰੂ ਕਰ ਦੇਣਗੇ।

ਹਾਲ ਹੀ ਵਿੱਚ ਮੁੰਬਈ ਹਾਈਕੋਰਟ ਨੇ ਵੀ ਮਲਟੀਪਲੈਕਸ ਵਿੱਚ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਚੀਜ਼ਾਂ ਸਬੰਧੀ ਸਵਾਲ ਖੜ੍ਹੇ ਕੀਤੇ ਸੀ। ਅਦਾਲਤ ਨੇ ਪੁੱਛਿਆ ਸੀ ਕਿ ਚੀਜ਼ਾਂ ਦੀ ਕੀਮਤ ਘੱਟ ਕਿਉਂ ਨਹੀਂ ਕੀਤੀ ਜਾ ਸਕਦੀ।

[embed]