ਚੰਡੀਗੜ੍ਹ : ਬੱਚੇ ਪਿਤਾ ਨੂੰ ਸਰੀਰਕ ਤੇ ਜਜ਼ਬਾਤੀ ਤੌਰ 'ਤੇ ਇੱਕ ਰੱਖਿਅਕ ਵਜੋਂ ਵੇਖਦੇ ਹਨ, ਪਰ ਇਸ ਮਾਮਲੇ 'ਚ ਇੱਕ ਪਿਓ ਨੇ ਆਪਣੀ ਹੀ ਧੀ ਨੂੰ ਆਪਣੀ ਲਾਲਸਾ ਲਈ ਅਪਵਿੱਤਰ ਕਰ ਦਿੱਤਾ। ਅਜਿਹੀ ਹਰਕਤ ਲਈ ਦੋਸ਼ੀ ਵਿਅਕਤੀ 'ਤੇ ਕਿਸੇ ਵੀ ਤਰ੍ਹਾਂ ਰਹਿਮ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ 13 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਪਿਤਾ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ।
ਕੁਰੂਕਸ਼ੇਤਰ ਦੇ ਰਹਿਣ ਵਾਲੇ ਪਿਓ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੀ ਹੇਠਲੀ ਅਦਾਲਤ ਨੇ ਉਸ ਨੂੰ ਜੂਨ 2016 'ਚ ਆਪਣੀ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 13 ਸਾਲ ਦੀ ਸਜ਼ਾ ਸੁਣਾਈ ਸੀ। ਇਲਜ਼ਾਮ ਅਨੁਸਾਰ ਪਟੀਸ਼ਨਰ ਆਪਣੀ ਪਤਨੀ ਦੀ ਗ਼ੈਰ-ਹਾਜ਼ਰੀ 'ਚ 8ਵੀਂ ਜਮਾਤ ਵਿੱਚ ਪੜ੍ਹਦੀ 15 ਸਾਲਾ ਧੀ ਨਾਲ ਬਲਾਤਕਾਰ ਕਰਦਾ ਸੀ। ਇਹ ਗੱਲ ਉਸ ਦੀ ਬੇਟੀ ਨੇ ਆਪਣੇ ਅਧਿਆਪਕ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪਟੀਸ਼ਨਰ ਨੇ ਕਿਹਾ ਕਿ ਉਸ ਨੂੰ ਇਸ ਕੇਸ 'ਚ ਫਸਾਇਆ ਗਿਆ ਤੇ ਪੁਲਿਸ ਕੋਲ ਵੀ ਕੋਈ ਠੋਸ ਸਬੂਤ ਨਹੀਂ ਸੀ। ਇਸ ਮਾਮਲੇ 'ਚ ਪੀੜ੍ਹਤਾ ਨੇ ਬਿਆਨ ਤੋਂ ਇਨਕਾਰ ਕੀਤਾ ਹੈ ਤੇ ਅਜਿਹੇ 'ਚ ਪਟੀਸ਼ਨਕਰਤਾ ਨੂੰ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਗਲਤ ਸੀ। ਪੀੜ੍ਹਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਬਲਾਤਕਾਰ ਦਾ ਮਤਲਬ ਨਹੀਂ ਪਤਾ ਸੀ ਤੇ ਨਾ ਹੀ ਉਸ ਨੂੰ ਸ਼ਿਕਾਇਤ ਬਾਰੇ ਪਤਾ ਸੀ। ਪੁਲਿਸ ਨੇ ਜੋ ਕਿਹਾ, ਉਹ ਲਿਖ ਲਿਆ। ਉਸ ਦੇ ਪਿਤਾ ਨੇ ਉਸ ਨੂੰ ਸਿਰਫ਼ ਮੋਢੇ 'ਤੇ ਹੱਥ ਰੱਖ ਕੇ ਘਰ ਦੇ ਕੰਮ ਕਰਨ ਲਈ ਕਿਹਾ ਸੀ।
ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਪੀੜ੍ਹਤਾ ਦੇ 2 ਅਧਿਆਪਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ਬਿਆਨ 'ਚ ਉਨ੍ਹਾਂ ਨੇ ਕਿਹਾ ਸੀ ਕਿ ਪੀੜ੍ਹਤਾ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੇ ਬੱਚੀ ਨਾਲ 4 ਵਾਰ ਬਲਾਤਕਾਰ ਕੀਤਾ ਸੀ। ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਸਬੂਤਾਂ ਦੇ ਮੱਦੇਨਜ਼ਰ ਪੀੜ੍ਹਤਾ ਦੇ ਪਿੱਛੇ ਹਟਣ ਤੋਂ ਬਾਅਦ ਵੀ ਪਟੀਸ਼ਨਕਰਤਾ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਆਧਾਰ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਕੁਰੂਕਸ਼ੇਤਰ ਦੀ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਮੋਹਰ ਲਗਾਉਂਦੇ ਹੋਏ ਪਿਓ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ।
ਧੀ ਨੂੰ ਅਪਵਿੱਤਰ ਕਰਨ ਵਾਲਾ ਪਿਓ ਰਹਿਮ ਦਾ ਹੱਕਦਾਰ ਨਹੀਂ', ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪਟੀਸ਼ਨ ਖਾਰਜ
ਏਬੀਪੀ ਸਾਂਝਾ
Updated at:
03 Apr 2022 11:36 AM (IST)
Edited By: shankerd
ਬੱਚੇ ਪਿਤਾ ਨੂੰ ਸਰੀਰਕ ਤੇ ਜਜ਼ਬਾਤੀ ਤੌਰ 'ਤੇ ਇੱਕ ਰੱਖਿਅਕ ਵਜੋਂ ਵੇਖਦੇ ਹਨ, ਪਰ ਇਸ ਮਾਮਲੇ 'ਚ ਇੱਕ ਪਿਓ ਨੇ ਆਪਣੀ ਹੀ ਧੀ ਨੂੰ ਆਪਣੀ ਲਾਲਸਾ ਲਈ ਅਪਵਿੱਤਰ ਕਰ ਦਿੱਤਾ।
Girl Raped
NEXT
PREV
Published at:
03 Apr 2022 11:36 AM (IST)
- - - - - - - - - Advertisement - - - - - - - - -