Bhindranwale Poster at Dhaba:  ਪੰਜਾਬ ਨਾਲ ਸਬੰਧਤ  ਇੱਕ ਢਾਬਾ ਮਾਲਕ ਨੂੰ ਖਾਲਿਸਤਾਨੀ ਸਮਰਥਕ ਹੋਣ ਦੇ ਸ਼ੱਕ ਵਿੱਚ ਆਸਾਮ ਦੇ ਬੋਂਗਾਈਗਾਓਂ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਬੋਂਗਾਈਗਾਓਂ ਦੇ ਐਸਪੀ ਮੋਹਨ ਲਾਲ ਮੀਣਾ ਦੇ ਅਨੁਸਾਰ, ਵਿਅਕਤੀ ਵਲੋਂ ਨੈਸ਼ਨਲ ਹਾਈਵੇ-27 'ਤੇ ਗੇਰੂਕਾਬਾੜੀ ਚੌਕੀ ਨੇੜੇ ਸਥਿਤ ਆਪਣੇ ਸੜਕ ਕਿਨਾਰੇ ਢਾਬੇ 'ਤੇ ਖਾਲਿਸਤਾਨੀ ਵਿਚਾਰਧਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰਾਂ ਦੇ ਪੋਸਟਰ ਲਗਾਏ ਹੋਏ ਸਨ।


ਖਾਲਿਸਤਾਨੀ ਝੰਡੇ ਲਹਿਰਾਉਂਦੇ ਪੋਸਟਰ ਲਾਏ ਗਏ



ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ, "ਉੱਥੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਈ ਸੀ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਵਿੱਚ ਇੱਕ ਵਿਅਕਤੀ ਖਾਲਿਸਤਾਨੀ ਵਰਗਾ ਝੰਡਾ ਲਹਿਰਾ ਰਿਹਾ ਹੈ। ਅਸੀਂ ਇਸਦੀ ਜਾਂਚ ਕਰ ਰਹੇ ਹਾਂ।” ਮੀਣਾ ਨੇ ਦੱਸਿਆ, ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਗੁਰਮੁਖ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਿੰਘ ਨੇ ਪੋਸਟਰ ਅੰਦਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋਆਂ ਵੀ ਲਗਾਈਆਂ ਹੋਈਆਂ ਸਨ।


ਪੁਲਿਸ ਨੂੰ ਖਾਲਿਸਤਾਨ ਪੱਖੀ ਹੋਣ ਦਾ ਸ਼ੱਕ



ਐਸਪੀ ਨੇ ਕਿਹਾ, “ਢਾਬਾ ਮਾਲਕ ਨੇ ਦਾਅਵਾ ਕੀਤਾ ਕਿ ਕੁਝ ਟਰੱਕ ਡਰਾਈਵਰਾਂ ਨੇ ਉਸ ਨੂੰ ਤਸਵੀਰਾਂ ਦਿੱਤੀਆਂ ਸਨ। ਉਹ ਖਾਲਿਸਤਾਨੀ ਹੋ ਸਕਦਾ ਹੈ, ਪਰ ਅਸੀਂ ਫਿਲਹਾਲ ਇਹ ਨਹੀਂ ਕਹਿ ਸਕਦੇ। ਉਹਨਾਂ ਨੇ ਕਿਹਾ ਕਿ ਕੋਵਿਡ -19 ਤੋਂ ਪਹਿਲਾਂ, ਸਿੰਘ ਇੱਕ ਟਰੱਕ ਚਲਾਉਂਦਾ ਸੀ, ਪਰ ਮਹਾਂਮਾਰੀ ਤੋਂ ਬਾਅਦ ਉਸਨੇ ਇੱਕ ਢਾਬਾ ਖੋਲ੍ਹ ਲਿਆ। ਮੀਣਾ ਨੇ ਕਿਹਾ, “ਸਾਨੂੰ ਲਗਦਾ ਹੈ ਕਿ ਹੋਰ ਟਰੱਕ ਡਰਾਈਵਰਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਢਾਬੇ 'ਤੇ ਅਜਿਹੇ ਪੋਸਟਰ ਲਗਾਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਦੇ ਹੁੰਦੇ ਹਨ। ਨਹੀਂ ਤਾਂ, ਉਹ ਆਪਣੇ ਢਾਬੇ ਦੇ ਸਾਹਮਣੇ ਅਜਿਹੀ ਮੂਰਖਤਾ ਭਰੀ ਹਰਕਤ ਨਾਂ ਕਰਦਾ।”


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l