Bomb Threat In Flight : ਕੋਲਕਾਤਾ ਤੋਂ ਦੋਹਾ ਜਾਣ ਵਾਲੀ  ਕਤਰ ਏਅਰਵੇਜ਼ ਦੀ ਫਲਾਈਟ   ਵਿੱਚ ਉਸ ਸਮੇਂ ਹੜਕੰਪ ਮਚ ਗਿਆ ,ਜਦੋਂ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਬੰਬ ਹੋਣ ਦਾ ਦਾਅਵਾ ਕਰਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਫਲਾਈਟ ਨੰਬਰ QR 541 ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।


 

ਕਤਰ ਏਅਰਵੇਜ਼ ਦੀ ਫਲਾਈਟ 'ਚ ਸਵਾਰ ਇਕ ਯਾਤਰੀ ਨੇ ਕਥਿਤ ਤੌਰ 'ਤੇ ਜਹਾਜ਼ ਦੇ ਅੰਦਰ ਬੰਬ ਹੋਣ ਬਾਰੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਚਾਲਕ ਦਲ ਨੇ ਤੁਰੰਤ ਇਸ ਦੀ ਸੂਚਨਾ CISF ਨੂੰ ਦਿੱਤੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬੀਡੀਡੀਐਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੀਡੀਡੀਐਸ ਨੇ ਸਨਿਫਰ ਡੌਗ ਦੀ ਮਦਦ ਨਾਲ ਜਹਾਜ਼ ਦੀ ਤਲਾਸ਼ੀ ਲਈ।

 

ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਦਾਅਵਾ ਕੀਤਾ ਕਿ ਕਿਸੇ ਨੇ ਉਸ ਨੂੰ ਜਹਾਜ਼ ਦੇ ਅੰਦਰ ਬੰਬ ਹੋਣ ਬਾਰੇ ਦੱਸਿਆ ਸੀ। ਸੂਚਨਾ ਦੇਣ ਵਾਲੇ ਦੇ ਪਿਤਾ ਨੇ ਸੀਆਈਐਸਐਫ ਨੂੰ ਦਾਅਵਾ ਕੀਤਾ ਕਿ ਉਸ ਦਾ ਪੁੱਤਰ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਇਸ ਸਬੰਧੀ ਜ਼ਰੂਰੀ ਦਸਤਾਵੇਜ਼ ਵੀ ਪੇਸ਼ ਕੀਤੇ। ਫਿਲਹਾਲ ਫਲਾਈਟ ਕੋਲਕਾਤਾ ਏਅਰਪੋਰਟ 'ਤੇ ਹੀ ਹੈ।

 

ਤੜਕੇ 3:30 ਵਜੇ ਦੀ ਹੈ ਇਹ ਘਟਨਾ 

ਜਾਣਕਾਰੀ ਅਨੁਸਾਰ 541 ਯਾਤਰੀਆਂ ਨੂੰ ਲੈ ਕੇ ਦੋਹਾ ਦੇ ਰਸਤੇ ਲੰਡਨ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਮੰਗਲਵਾਰ (6 ਜੂਨ) ਨੂੰ ਸਵੇਰੇ 3.29 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਭਰਨ ਲਈ ਤਿਆਰ ਹੋ ਰਹੀ ਸੀ, ਜਦੋਂ ਇਕ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਹਾਜ਼ 'ਚ ਬੰਬ ਹੈ। ਕਰੂ ਮੈਂਬਰ ਨੇ ਤੁਰੰਤ ਸੀਆਈਐਸਐਫ ਨੂੰ ਸੂਚਿਤ ਕਰਕੇ ਜਹਾਜ਼ ਨੂੰ ਖਾਲੀ ਕਰਵਾਇਆ। ਇਸ ਤੋਂ ਬਾਅਦ ਡੌਗ ਦੀ ਮਦਦ ਨਾਲ ਜਹਾਜ਼ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬੰਬ ਬਾਰੇ ਰੌਲਾ ਪਾਉਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ