ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੇ ਜਾਣ 'ਤੇ ਅੰਸ਼ੁਲ ਛਤਰਪਤੀ ਨੇ ਸਵਾਲ ਚੁੱਕੇ ਹਨ। ਸਾਧਵੀ ਨਾਲ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਫਰਲੋ 'ਤੇ ਬਾਹਰ ਹੈ। ਇਸ ਵਿਚਾਲੇ ਪੱਤਰਕਾਰ ਰਾਮ ਚੰਦਰ ਦੇ ਬੇਟੇ ਅੰਸ਼ੁਲ ਨੇ ਸਵਾਲ ਚੁੱਕੇ ਹਨ। ਰਾਮ ਰਹੀਮ ਨੂੰ ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਜਾਨੋਂ ਮਾਰਨ ਦੇ ਖ਼ਤਰੇ ਦੀਆਂ ਖ਼ਬਰਾਂ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਣ 'ਤੇ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਅੰਸ਼ੁਲ ਨੇ ਕਿਹਾ ਕਿ ਇੰਨੇ ਲੋਕਾਂ ਤੋਂ ਕਿਸ ਨੂੰ ਖ਼ਤਰਾ ਹੈ, ਪੀੜਤਾਂ ਦੇ ਪਰਿਵਾਰ ਖ਼ਤਰੇ ਵਿਚ ਹਨ, ਜੋ ਗਵਾਹ ਹਨ, ਉਹ ਖ਼ਤਰੇ ਵਿਚ ਹਨ, ਇਕ ਅਜਿਹਾ ਵਿਅਕਤੀ ਜਿਸ ਨੇ ਬਾਹਰ ਰਹਿੰਦਿਆਂ ਪਤਾ ਨਹੀਂ ਕਿੰਨੇ ਕਤਲ, ਬਲਾਤਕਾਰ ਤੇ ਕਿੰਨੇ ਅਪਰਾਧ ਕੀਤੇ। ਜਦੋਂ ਅਦਾਲਤ ਦੇ ਅੰਦਰ ਫੈਸਲਾ ਸੁਣਾਇਆ ਜਾਣਾ ਸੀ ਤਾਂ 2017 ਵਿੱਚ ਉਸ ਨੂੰ ਸਲਾਖਾਂ ਪਿੱਛੇ ਧੱਕਦੇ ਹੋਏ ਤਿੰਨ ਰਾਜਾਂ ਵਿੱਚ ਦੰਗੇ ਹੋ ਗਏ ਤੇ ਇਹ ਸਭ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਉਕਸਾਹਟ ਅਤੇ ਸਾਜ਼ਿਸ਼ ਤਹਿਤ ਹੋਇਆ।
ਉਸਨੇ ਕਿਹਾ ਕਿ, "ਜੇ ਇਹ ਸਾਰਾ ਕੁਝ ਦੇਖਿਆ ਜਾਵੇ ਤਾਂ ਸਰਕਾਰ ਕਿਸ ਮੂੰਹ ਨਾਲ ਕਹਿ ਰਹੀ ਹੈ ਕਿ ਇਹ ਹਾਰਡਕੋਰ ਅਪਰਾਧੀ ਨਹੀਂ। ਦੂਜੀ ਗੱਲ ਜੇ ਸਰਕਾਰ ਮੰਨਦੀ ਹੈ ਕਿ ਇਸ ਵਿਅਕਤੀ ਤੋਂ ਨੂੰ ਖਾਲੀ ਥਾਵਾਂ ਤੋਂ ਖ਼ਤਰਾ ਹੈ ਤਾਂ ਫਿਰ ਉਸ ਲਈ ਸੁਰੱਖਿਅਤ ਥਾਂ ਹੈ ਜੇਲ੍ਹ।ਉਸ ਨੂੰ ਜੇਲ੍ਹ ਤੋਂ ਬਾਹਰ ਕਿਉਂ ਲਿਆਂਦਾ ਜਾ ਰਿਹਾ ਹੈ? ਜੇਕਰ ਲਿਆਇਆ ਜਾ ਰਿਹਾ ਹੈ ਤਾਂ ਇਸ 'ਤੇ ਇੰਨੀ ਮਿਹਰਬਾਨੀ ਕਿਉਂ ਦਿਖਾਈ ਜਾ ਰਹੀ ਹੈ ਕਿ ਉਹ ਆਪਣੇ ਤਰੀਕੇ ਨਾਲ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਕਾਰ ਦੇ ਨਾਲ-ਨਾਲ ਪ੍ਰਸ਼ਾਸਨ ਦਾ ਵੀ ਲਾਹਾ ਲੈ ਰਿਹਾ ਹੈ।
ਅੰਸ਼ੁਲ ਨੇ ਕਿਹਾ, "ਜਿੱਥੋਂ ਤੱਕ ਜ਼ੈੱਡ ਪਲੱਸ ਸੁਰੱਖਿਆ ਦਾ ਸਵਾਲ ਹੈ, ਪੀੜਤ ਪਰਿਵਾਰ ਜਾਣਦੇ ਹਨ, ਹਰਿਆਣਾ ਸਰਕਾਰ ਜਾਂ ਪ੍ਰਸ਼ਾਸਨ ਨੇ ਅੱਜ ਤੱਕ ਉਹਨਾਂ ਪ੍ਰਤੀ ਜੋ ਕਾਰਵਾਈ ਕੀਤੀ ਹੈ, ਤੁਸੀਂ ਸਾਰੇ ਜਾਣਦੇ ਹੋ, ਹਰਿਆਣਾ ਦੇ ਲੋਕ ਜਾਣਦੇ ਹਨ, ਸਮਾਜ ਜਾਣਦਾ ਹੈ ਕਿ ਉਹਨਾਂ ਲੋਕਾਂ ਨੂੰ ਕਿੰਨੀ ਸੁਰੱਖਿਆ ਦਿੱਤੀ ਗਈ ਹੈ।"
ਉਸਨੇ ਕਿਹਾ ਕਿ, "ਅਸੀਂ ਪੁਲਿਸ ਦੇ ਡਾਇਰੈਕਟਰ ਜਨਰਲ (DGP), ਹਰਿਆਣਾ ਨੂੰ ਇੱਕ ਮੇਲ ਵੀ ਭੇਜੀ ਹੈ, ਅਸੀਂ ਅਰਜ਼ੀ 'ਤੇ ਇੱਕ ਪੱਤਰ ਭੇਜਿਆ ਹੈ। ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਪੀੜਤਾਂ ਦੀ ਜਾਨ ਦੀ ਰਾਖੀ ਲਈ ਜ਼ਿੰਮੇਵਾਰੀ ਨਿਭਾਈ ਜਾਵੇ, ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। 5 ਮਹੀਨੇ ਬੀਤ ਚੁੱਕੇ ਹਨ, ਪ੍ਰਸ਼ਾਸਨ ਦੀ ਬੇਸ਼ਰਮੀ ਦੇਖੋ ਕਿ ਅੱਜ ਤੱਕ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।"