Rahul Gandhi on Ambani Family: ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਨਿਆਂਏ ਯਾਤਰਾ ਲੈ ਕੇ ਮੱਧ ਪ੍ਰਦੇਸ਼ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਅੰਬਾਨੀ ਪਰਿਵਾਰ ਦੇ ਵਿਆਹ ਸਮਾਗਮ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉ੍ਨਹਾਂ ਕਿਹਾ ਕਿ ਲੋਕ ਉੱਥੇ ਸੈਲਫੀ ਲੈ ਰਹੇ ਹਨ ਤੇ ਤੁਸੀਂ ਇੱਥੇ ਭੁੱਖੇ ਮਰ ਰਹੇ ਹੋ। ਉਨ੍ਹਾਂ ਕਿਹਾ ਕਿ ਦੁਨੀਆ ਭਰ ਤੋਂ ਲੋਕ ਵਿਆਹ ਵਿੱਚ ਪਹੁੰਚ ਰਹੇ ਹਨ।  


ਗਵਾਲੀਅਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ਹੁਣ ਰਾਹੁਲ ਗਾਂਧੀ ਜੋ ਬੋਲ ਰਿਹਾ ਹੈ ਉਹ ਕਿਵੇਂ ਦਿਖ ਸਕਦਾ ਹੈ, ਟੀਵੀ ਉੱਤੇ ਤਾਂ ਅੰਬਾ੍ਨੀ ਜੀ ਦੇ ਬੇਟੇ ਦਾ ਵਿਆਹ ਦਿਖਾਇਆ ਜਾ ਰਿਹਾ ਹੈ। ਧੂਮਧਾਮ ਨਾਲ ਪ੍ਰੋਗਰਾਮ ਹੋ ਰਿਹਾ ਹੈ, ਦੁਨੀਆ ਭਰ ਤੋਂ ਲੋਕ ਆ ਰਹੇ ਹਨ, ਸੈਲਫੀਆਂ ਲਈਆਂ ਜਾ ਰਹੀਆਂ ਹਨ ਤੇ ਤੁਸੀਂ ਇੱਥੇ ਭੁੱਖੇ ਮਰ ਰਹੇ ਹੋ। ਦਰਅਸਲ ਰਾਹੁਲ ਗਾਂਧੀ ਦਾ ਹਮੇਸ਼ਾ ਤੋਂ ਹੀ ਇਲਜ਼ਾਮ ਰਿਹਾ ਹੈ ਕਿ ਮੀਡੀਆ ਵਿੱਚ ਉਨ੍ਹਾਂ ਦੇ ਬਿਆਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ। ਗਵਾਲੀਅਰ ਵਿੱਚ ਭਾਰਤ ਜੋੜੋ ਨਿਆਂਏ ਯਾਤਰਾ ਲੈਕੇ ਪਹੁੰਚੇ ਰਾਹੁਲ ਨੇ ਇੱਥੇ ਮੁੜ ਇਹ ਗੱਲ ਦਹੁਰਾਈ।


ਰਾਹੁਲ ਗਾਂਧੀ ਨੇ ਕਿਹਾ ਕਿ, ਭਾਰਤ ਜੋੜੋ ਯਾਤਰਾ ਦੇ ਬਾਅਦ ਅਸੀਂ ਭਾਰਤ ਜੋੜੋ ਨਿਆਂਏ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਵਿੱਚ ਅਸੀਂ ਨਿਆਂਏ ਸ਼ਬਦ ਜੋੜਿਆ ਹੈ ਕਿਉਂਕਿ ਦੇਸ਼ ਵਿੱਚ ਜੋ ਨਫ਼ਰਤ ਫੈਲ ਰਹੀ ਹੈ ਉਸ ਦਾ ਕਾਰਨ ਨਾਇਨਸਾਫ਼ੀ ਹੈ।ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਸਮੇ ਦੇਸ਼ ਵਿੱਚ 40 ਸਾਲ ਤੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਕਿਉਂਕਿ ਨਰੇਂਦਰ ਮੋਦੀ ਨੇ ਜੀਐਸਟੀ ਤੇ ਨੋਟਬੰਦੀ ਕਰ ਛੋਟੇ ਉਦਯੋਗਾਂ ਨੂੰ ਖ਼ਤਮ ਕਰ ਦਿੱਤਾ ਹੈ।


ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਜਾਤੀ ਜਨਗਣਨਾ ਦੀ ਗੱਲ ਦਹੁਰਾਈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੀਬ 50 ਫ਼ੀਸਦੀ ਓਬੀਸੀ, 15 ਫ਼ੀਸਦੀ ਦਲਿਤ ਤੇ 8 ਫ਼ੀਸਦੀ ਆਦਿਵਾਸੀ ਵਰਗ ਦੇ ਲੋਕ ਹਨ ਯਾਨਿਕਿ 73 ਫ਼ੀਸਦਾ ਲੋਕ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮੈਨੇਜਮੈਂਟ ਵਿੱਚ ਇੱਕ ਵੀ ਓਬੀਸੀ, ਦਲਿਤ ਤੇ ਆਦਿਵਾਸੀ ਸਮਾਜ ਤੋਂ ਨਹੀਂ ਹੈ। ਅਸੀਂ ਜਾਤੀ ਜਨਗਣਨਾ ਦੀ ਗੱਲ ਕੀਤੀ ਤਾਂ ਨਰਿੰਦਰ ਮੋਦੀ ਕਹਿੰਦੇ ਹਨ ਕਿ ਦੇਸ਼ ਵਿੱਚ ਸਿਰਫ਼ ਦੋ ਜਾਤੀਆਂ ਹਨ ਅਮੀਰ ਤੇ ਗ਼ਰੀਬ, ਉਹ ਨਹੀਂ ਚਾਹੁੰਦੇ ਕਿ ਦੇਸ਼ ਦੀ ਸੱਚਾਈ 73 ਫ਼ੀਸਦੀ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੀ ਕਿੰਨੀ ਹਿੱਸੇਦਾਰੀ ਹੈ।