ਕੋਲਮ: ਕੇਰਲ ਦੇ ਦੇ ਕੋਲਮ ਤਟ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰੇਆਂ ਦੇ ਜੀਵਨ ਨੂੰ ਕਰੀਬ ਤੋਂ ਦੇਖਣ ਸਮਝਣ ਲਈ ਉਨ੍ਹਾਂ ਦੇ ਨਾਲ ਸਮੁੰਦਰ ਵਿਚ ਡੁਬਕੀ ਲਾ ਦਿੱਤੀ। ਇਸ ਤੋਂ ਪਹਿਲਾ ਕਿਸ਼ਤੀ ਰਾਹੀ ਉਹ ਸਵਾਰ ਹੋ ਕੇ ਸਮੁੰਦਰ ਵਿੱਚ ਗਏ ਤੇ ਜਦੋਂ ਮਛੇਰਿਆਂ ਨੇ ਮੱਛੀ ਫੜਨ ਦਾ ਜਾਲ ਲਾਇਆ ਤਾਂ ਉਹ ਬਾਕੀ ਮਛੇਰਿਆਂ ਨਾਲ ਪਾਣੀ ਵਿੱਚ ਵੀ ਉੱਤਰ ਗਿਆ। ਉਨ੍ਹਾਂ ਨੇ ਮਛੇਰਿਆਂ ਨਾਲ ਮੱਛੀਆਂ ਫੜੀਆਂ। ਰਾਹੁਲ ਨੇ ਸਮੁੰਦਰੀ ਕੰਢੇ 'ਤੇ ਪਹੁੰਚਣ ਤੋਂ ਪਹਿਲਾਂ ਲਗਪਗ 10 ਮਿੰਟ ਮਛੇਰਿਆਂ ਨਾਲ ਤੈਰਾਕੀ ਕੀਤੀ।

#WATCH| Kerala: Congress leader Rahul Gandhi took a dip in the sea with fishermen in Kollam (24.02.2021)

(Source: Congress office) pic.twitter.com/OovjQ4MSSM
— ANI (@ANI) February 25, 2021

ਰਾਹੁਲ ਨੇ ਜਦੋਂ ਵੇਖਿਆ ਕਿ ਕੁਝ ਮਛੇਰੇ ਮੱਛੀਆਂ ਫੜਨ ਲਈ ਜਾਲ ਸੁੱਟ ਕੇ ਕਿਸ਼ਤੀ ਤੋਂ ਸਮੁੰਦਰ ਵਿੱਚ ਛਾਲ ਮਾਰ ਰਹੇ ਸਨ, ਤਦ ਉਹ ਵੀ ਪਾਣੀ ਵਿੱਚ ਵੜ੍ਹ ਗਏ। ਉਸ ਵੇਲੇ ਰਾਹੁਲ ਦਾ ਕਿਸ਼ਤੀ ਉੱਤੇ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਵੀ ਸੀ। ਉਨ੍ਹਾਂ ਨਾਲ ਮੌਜੂਦ ਇੱਕ ਕਾਂਗਰਸੀ ਲੀਡਰ ਨੇ ਦੱਸਿਆ ਕਿ ਮਛੇਰਿਆਂ ਤੋਂ ਇਹ ਜਾਣਨ ਮਗਰੋਂ ਕਿ ਉਨ੍ਹਾਂ ਦੇ ਸਾਥੀ ਪਾਣੀ ਦੇ ਹੇਠਾਂ ਸਹੀ ਤਰ੍ਹਾਂ ਜਾਲ ਫੈਲਾ ਰਹੇ ਹਨ, ਰਾਹੁਲ ਵੀ ਸਮੁੰਦਰ ਵਿੱਚ ਉੱਤਰ ਆਏ।

ਉਨ੍ਹਾਂ ਕਿਹਾ, “ਉਹ ਸਾਨੂੰ ਦੱਸੇ ਬਿਨਾਂ ਪਾਣੀ ਵਿੱਚ ਵੜ੍ਹ ਗਏ…ਅਸੀਂ ਸਾਰੇ ਹੈਰਾਨ ਰਹਿ ਗਏ ਪਰ ਉਹ ਬਹੁਤ ਸਹਿਜ ਲੱਗ ਰਹੇ ਸੀ। ਉਹ ਕਰੀਬ 10 ਮਿੰਟ ਪਾਣੀ ਵਿੱਚ ਰਹੇ। ਉਹ ਇੱਕ ਚੰਗਾ ਤੈਰਾਕ ਹਨ। ਬਾਅਦ ਵਿੱਚ, ਰਾਹੁਲ ਦਾ ਸਮੁੰਦਰ ਵਿੱਚ ਡੁੱਬਕੀ ਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ ਵਿੱਚ ਰਾਹੁਲ ਨੀਲੇ ਰੰਗ ਦੀ ਟੀ-ਸ਼ਰਟ ਤੇ ਖਾਕੀ ਟ੍ਰਾਊਸਰ ਪਹਿਨੇ ਸਮੁੰਦਰ ਵਿੱਚ ਦਿਖਾਈ ਦੇ ਰਹੇ ਹਨ।