ਨਵੀਂ ਦਿੱਲੀ: ਮਾਨਹਾਨੀ ਦੇ ਮੁਕਦਮੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪਟਨਾ ਦੇ ਐਮਪੀ/ਐਮਐਲਏ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ‘ਮੋਦੀ ਉਪਨਾਮ’ ‘ਤੇ ਰਾਹੁਲ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ‘ਤੇ ਬਿਹਾਰ ਦੇ ਡਿਪਟੀ ਸੀਐਮ ਸੁਸ਼ੀਲ ਮੋਦੀ ਨੇ ਮੁਕੱਦਮਾ ਦਾਇਰ ਕੀਤਾ ਸੀ।

ਕੋਰਟ ‘ਚ ਪੇਸ਼ ਹੋਣ ’ਤੇ ਡਿਪਟੀ ਸੀਐਮ ਸੁਸ਼ੀਲ ਮੋਦੀ ਦੇ ਵਕੀਲ ਵੱਲੋਂ ਇਲਜ਼ਾਮ ਪੜ੍ਹ ਕੇ ਸੁਣਾਇਆ ਗਿਆ। ਇਸ ‘ਤੇ ਰਾਹੁਲ ਗਾਂਧੀ ਦੇ ਵਕੀਲ ਵੱਲੋਂ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਗਿਆ। ਇਸ ਤੋਂ ਬਾਅਦ ਰਾਹੁਲ ਦੇ ਵਕੀਲਾਂ ਵੱਲੌਂ ਜ਼ਮਾਨਤ ਦੀ ਅਪੀਲ ‘ਤੇ ਕੋਰਟ ਵੱਲੋਂ ਸੁਣਵਾਈ ਕੀਤੀ ਅਤੇ 10 ਹਜ਼ਾਰ ਦੇ ਦੋ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ।


ਸੁਸ਼ੀਲ ਮੋਦੀ ਨੇ ਇਹ ਮਾਮਲਾ ਗਾਂਧੀ ਵੱਲੋਂ ਕਰਨਾਟਕ ਦੇ ਕੋਲਾਰ ‘ਚ ਇੱਕ ਚੋਣ ਰੈਲੀ ‘ਚ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਦਾਇਰ ਕੀਤਾ ਗਿਆ। ਰੈਲੀ ‘ਚ ਰਾਹੁਲ ਨੇ ਸਵਾਲ ਕੀਤਾ ਸੀ ਕਿ ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ।