ਪੜਚੋਲ ਕਰੋ
Advertisement

ਰਾਹੁਲ ਗਾਂਧੀ ਨੇ ਫੇਰਿਆ ਟਿਕਟਾਂ ਦੇ ਦਾਅਵੇਦਾਰਾਂ ਦੀਆਂ ਸਧਰਾਂ 'ਤੇ ਪਾਣੀ

ਪੁਰਾਣੀ ਤਸਵੀਰ
ਚੰਡੀਗੜ੍ਹ: ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੌਜੂਦਾ ਵਿਧਾਇਕਾਂ, ਸੰਸਦ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਂਗਰਸ ਪਾਰਟੀ ਟਿਕਟ ਤੋਂ ਇਨਕਾਰ ਕਰ ਸਕਦੀ ਹੈ। ਪਾਰਟੀ ਦੇ ਜਨਰਲ ਸਕੱਤਰਾਂ ਨਾਲ ਕੀਤੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਅਜਿਹੇ ਹੀ ਸੰਕੇਤ ਦਿੱਤੇ ਹਨ।
ਪਿਛਲੇ ਸਾਲ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਰਾਹੁਲ ਗਾਂਧੀ ਪਾਰਟੀ ਵਿੱਚ ਪਰਿਵਾਰਵਾਦ ਨੂੰ ਘੱਟ ਕਰਨ ਇੱਕ ਪਰਿਵਾਰ, ਇੱਕ ਟਿਕਟ ਦਾ ਸਿਧਾਂਤ ਲਾਗੂ ਕਰਨ ਦੀ ਫਿਰਾਕ ਵਿੱਚ ਹਨ। ਅਜਿਹੇ ਵਿੱਚ ਆਪਣੇ ਆਪਣੇ ਤੋਂ ਇਲਾਵਾ ਪਤਨੀ, ਪੁੱਤਰ ਤੇ ਹੋਰਨਾਂ ਰਿਸ਼ਤੇਦਾਰਾਂ ਲਈ ਲੋਕ ਸਭਾ ਟਿਕਟ ਦੀ ਆਸ ਲਾਈ ਬੈਠੇ ਕਾਂਗਰਸੀ ਨੇਤਾਵਾਂ ਦੀਆਂ ਆਸਾਂ 'ਤੇ ਪਾਣੀ ਫਿਰ ਸਕਦਾ ਹੈ।
ਉੱਧਰ, ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ 21 ਫਰਵਰੀ ਨੂੰ ਖ਼ਤਮ ਹੋਣ ਵਾਲੇ ਬਜਟ ਇਜਲਾਸ ਮਗਰੋਂ 25 ਫਰਵਰੀ ਤਕ ਉਹ ਉਮੀਦਵਾਰਾਂ ਦੇ ਨਾਂ ਹਾਈਕਮਾਨ ਨੂੰ ਭੇਜ ਦੇਣਗੇ। ਇਸ ਤੋਂ ਬਾਅਦ ਹੀ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਬਾਰੇ ਆਖ਼ਰੀ ਫੈਸਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਤੋਂ ਇਲਾਵਾ ਵਿਧਾਇਕ ਜ਼ੀਰਾ ਤੇ ਧੀਮਾਨ ਪਿਓ-ਪੁੱਤ ਦੀ ਜੋੜੀ ਲੋਕ ਸਭਾ ਟਿਕਟ ਲਈ ਪੂਰੀ ਵਾਹ ਲਾ ਰਹੇ ਹਨ। ਇਸ ਵਾਰ ਪੰਜਾਬ ਤੋਂ 160 ਤੋਂ ਵੱਧ ਨੇਤਾਵਾਂ ਨੇ ਲੋਕ ਸਭਾ ਸੀਟਾਂ 'ਤੇ ਦਾਅਵੇਦਾਰੀ ਜਤਾਈ ਹੈ ਪਰ ਰਾਹੁਲ ਗਾਂਧੀ ਦੇ ਫੁਰਮਾਨ ਮਗਰੋਂ ਕਈ ਲੀਡਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਖ਼ੁਦ-ਬ-ਖ਼ੁਦ ਅਯੋਗ ਬਣ ਜਾਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
