Rahul Gandhi on Twitter: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਟਵਿੱਟਰ 'ਤੇ ਕੇਂਦਰ 'ਤੇ ਚੁਟਕੀ ਲੈਂਦਿਆਂ ਰਾਹੁਲ ਨੇ ਲਿਖਿਆ, "ਖੇਤ ਨੂੰ ਰੇਤ ਨਹੀਂ ਹੋਣ ਦਿਆਂਗੇ, ਦੋਸਤਾਂ ਨੂੰ ਤੋਹਫ਼ੇ ਨਹੀਂ ਦੇਣ ਦੇਵਾਂਗੇ। ਖੇਤੀਬਾੜੀ ਵਿਰੋਧੀ ਕਾਨੂੰਨ ਵਾਪਸ ਲਓ।"






ਟਵਿੱਟਰ 'ਤੇ ਵਾਪਸੀ ਕਰਨ ਦੇ ਕੁਝ ਦਿਨਾਂ ਬਾਅਦ ਹੀ ਹੁਣ ਇੱਕ ਵਾਰ ਫਿਰ ਰਾਹੁਲ ਗਾਂਧੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਹਮਲਾਵਰ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ 'ਨੈਸ਼ਨਲ ਮਿਟੀਗੇਸ਼ਨ ਪਲਾਨ' ਕਿਹਾ ਗਿਆ ਸੀ।


ਦੱਸ ਦੇਈਏ ਕਿ ਰਾਹੁਲ ਗਾਂਧੀ ਖੇਤੀਬਾੜੀ ਕਾਨੂੰਨਾਂ 'ਤੇ ਚਰਚਾ ਕਰਨ ਦੀ ਬਜਾਏ ਲਗਾਤਾਰ ਕੇਂਦਰ ਨੂੰ ਉਨ੍ਹਾਂ ਨੂੰ ਰੱਦ ਕਰਨ ਲਈ ਕਹਿ ਰਹੇ ਹਨ। ਮੌਨਸੂਨ ਸੈਸ਼ਨ ਦੌਰਾਨ ਵੀ ਉਨ੍ਹਾਂ ਨੇ ਹੋਰ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਆਪਣੀਆਂ ਸਹਿਯੋਗੀ ਪਾਰਟੀਆਂ ਦੇ ਨਾਲ ਰਾਹੁਲ ਕਿਸਾਨਾਂ ਦੀ ਹਮਾਇਤ ਕਰਨ ਲਈ ਜੰਤਰ-ਮੰਤਰ ਵੀ ਪਹੁੰਚੇ ਸੀ।


ਟਵਿੱਟਰ ਨੇ 14 ਅਗਸਤ ਨੂੰ ਰਾਹੁਲ ਦਾ ਅਕਾਊਂਟ ਕੀਤਾ ਸੀ ਐਕਟਿਵ


ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਦਿੱਲੀ ਵਿੱਚ ਬਲਾਤਕਾਰ ਅਤੇ ਕਤਲ ਕੇਸ ਦੀ ਪੀੜਤ ਬੱਚੀ ਦੇ ਮਾਪਿਆਂ ਨੂੰ ਮਿਲਣ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਮਾਮਲੇ ਵਿੱਚ 4 ਅਗਸਤ ਨੂੰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਟਵਿੱਟਰ ਤੋਂ ਕਾਰਵਾਈ ਦੀ ਮੰਗ ਕੀਤੀ ਸੀ।


ਇਸ ਤੋਂ ਬਾਅਦ ਟਵਿੱਟਰ ਨੇ ਰਾਹੁਲ ਗਾਂਧੀ ਦੇ ਟਵੀਟ ਨੂੰ ਹਟਾ ਦਿੱਤਾ ਤੇ ਨਾਲ ਹੀ ਉਨ੍ਹਾਂ ਦਾ ਅਕਾਊਂਟ ਵੀ ਬੰਦ ਕਰ ਦਿੱਤਾ। ਕਾਂਗਰਸ ਨੇਤਾਵਾਂ ਦੇ ਵਧਦੇ ਵਿਰੋਧ ਦੇ ਮੱਦੇਨਜ਼ਰ ਟਵਿੱਟਰ ਨੇ 14 ਅਗਸਤ ਨੂੰ ਇੱਕ ਵਾਰ ਫਿਰ ਰਾਹੁਲ ਗਾਂਧੀ ਦਾ ਅਕਾਊਂਟ ਐਕਟਿਵ ਕਰ ਦਿੱਤਾ। ਹਾਲਾਂਕਿ, ਵਾਪਸੀ ਤੋਂ ਬਾਅਦ ਰਾਹੁਲ ਨੇ ਸੋਮਵਾਰ ਤੱਕ ਕੋਈ ਟਵੀਟ ਨਹੀਂ ਕੀਤਾ।






ਸੋਮਵਾਰ ਨੂੰ ਐਨਐਮਪੀ ਦੇ ਮੁੱਦੇ 'ਤੇ ਸਾਧਿਆ ਨਿਸ਼ਾਨਾ


ਟਵਿੱਟਰ 'ਤੇ ਵਾਪਸੀ ਮਗਰੋਂ ਰਾਹੁਲ ਨੇ ਸੋਮਵਾਰ ਨੂੰ ਐਨਐਮਪੀ ਦੇ ਮੁੱਦੇ' ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਆਪਣੇ ਟਵੀਟ ਵਿੱਚ ਇਸਨੂੰ 'ਰਾਸ਼ਟਰੀ ਦੋਸਤੀ ਯੋਜਨਾ' ਕਿਹਾ।


ਇਹ ਵੀ ਪੜ੍ਹੋ: Second Hand Car Tips: ਸੈਕੰਡ ਹੈਂਡ ਕਾਰ ਖ਼ਰੀਦਣੀ ਕਿੰਨੀ ਲਾਹੇਵੰਦ? ਜਾਣੋ ਅਸਲੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904