ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਪੈਂਗੋਗ ਝੀਲ ਦੇ ਕੰਢੇ ਭਾਰਤ-ਚੀਨ ਵਿਚਾਲੇ ਆਪੋ-ਆਪਣੀਆਂ ਫ਼ੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਚੀਨ ਦੇ ਦਬਾਆ ਹੇਠ ਆ ਕੇ ਝੁਕਣ ਦਾ ਦੋਸ਼ ਲਾਇਆ ਹੈ।

ਦਰਅਸਲ, ਰਾਹੁਲ ਗਾਂਧੀ ਨੇ ਇੱਕ ਖ਼ਬਰ ਸ਼ੇਅਰ ਕਰਦਿਆਂ ਇਹ ਟਵੀਟ ਕੀਤਾ ਹੈ। ਇਸ ਖ਼ਬਰ ਮੁਤਾਬਕ ਭਾਰਤ ਨੇ ਸਰਕਾਰ ਨੇ ਚੀਨ ਦੇ ‘ਸਿੱਧੇ ਵਿਦੇਸ਼ੀ ਨਿਵੇਸ਼’ ਨਾਲ ਸਬੰਧਤ ਪ੍ਰਸਤਾਵਾਂ ਨੂੰ ਖ਼ਾਸ ਮਾਮਲਿਆਂ ਦੇ ਆਧਾਰ ਉੱਤੇ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਖ਼ਬਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਫ਼ਿਲਹਾਲ ਬਹੁਤ ਸੀਮਤ ਹੈ ਤੇ ਛੋਟੇ ਮਾਮਲਿਆਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਖ਼ਬਰ ਸ਼ੇਅਰ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ਚੀਨ ਹੁਣ ਸਮਝ ਗਿਆ ਹੈ ਕਿ PM ਮੋਦੀ ਉਸ ਦੇ ਦਬਾਅ ਅੱਗੇ ਝੁਕ ਗਏ ਹਨ। ਉਹ ਹੁਣ ਜਾਣਦੇ ਹਨ ਕਿ ਉਨ੍ਹਾਂ ਨੁੰ PM ਮੋਦੀ ਤੋਂ ਜੋ ਕੁਝ ਵੀ ਚਾਹੀਦਾ ਹੈ, ਉਹ ਉਨ੍ਹਾਂ ਨੂੰ ਹੁਣ ਮਿਲ ਜਾਵੇਗਾ।

China has understood that Mr Modi buckles under their pressure.

They now know they can get whatever they want from him. pic.twitter.com/BUQaLK2K5u
— Rahul Gandhi (@RahulGandhi) February 25, 2021

ਉੱਧਰ ਦੋਵੇਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ 10ਵੇਂ ਗੇੜ ਦੀ ਗੱਲਬਾਤ ਦੌਰਾਨ LAC (ਅਸਲ ਕੰਟਰੋਲ ਰੇਖਾ) ਨਾਲ ਸਬੰਧਤ ਮੁੱਦਿਆਂ ਦੇ ਹੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੈਂਗੋਂਗ ’ਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਾ ਪਿੱਛੇ ਹਟਣਾ ਸਿਰਫ਼ ਇੱਕ ਸ਼ੁਰੂਆਤ ਹੈ।