NEET Paper Scam: ਸ਼ੁੱਕਰਵਾਰ  ਨੂੰ ਸੰਸਦ ਦੇ ਸੈਸ਼ਨ ਦਾ ਪੰਜਵਾਂ ਦਿਨ ਹੰਗਮੇ ਦੀ ਭੇਂਟ ਚੜ੍ਹ ਗਿਆ। ਸਦਨ ਦੀ ਕਾਰਵਾਈ ਵਿੱਚ ਵਿਰੋਧੀ ਧਿਰ ਨੇ NEET ਪੇਪਰ ਮਾਮਲੇ 'ਤੇ ਬਹਿਸ ਕਰ ਦੀ ਮੰਗ ਰੱਖੀ। ਜਿਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਫਿਰ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਜਿਸ ਨੂੰ ਦੇਖਦੇ ਹੋਏ ਪਹਿਲਾਂ ਸੈਸ਼ਨ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕੀਤਾ ਗਿਆ ਸੀ। ਫਿਰ ਥੋੜ੍ਹੀ ਦੇਰ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ NEET ਪੇਪਰ ਮਾਮਲੇ 'ਤੇ ਬਹਿਸ ਕਰਨ ਦੀ ਮੰਗ ਮੁੜ ਰੱਖੀ। ਜਿਸ ਤੋਂ ਬਾਅਦ ਸੈਸ਼ਨ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। 



 ਸਦਨ ਕਾਰਵਾਈ ਸ਼ੁਰੂ ਹੁੰਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ  'ਮੈਂ ਪ੍ਰਧਾਨ ਮੰਤਰੀ ਨੂੰ NEET ਮੁੱਦੇ 'ਤੇ ਸਨਮਾਨ ਨਾਲ ਚਰਚਾ ਕਰਨ ਦੀ ਬੇਨਤੀ ਕਰਦਾ ਹਾਂ। ਦੇਸ਼ ਦੇ ਨੌਜਵਾਨ ਘਬਰਾਏ ਹੋਏ ਹਨ। ਉਹ ਨਹੀਂ ਜਾਣਦੇ ਕਿ ਕੀ ਹੋਣ ਵਾਲਾ ਹੈ। ਸੰਸਦ ਤੋਂ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਉਹਨਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਇਕੱਠੀ ਹਨ। 


ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਅੱਜ ਸ਼ੁਰੂ ਹੋਈ। ਪਰ ਕਾਰਵਾਈ ਸ਼ੁਰੂ ਹੋਣ ਦੇ 15 ਮਿੰਟਾਂ ਦੇ ਅੰਦਰ ਹੀ ਸਦਨ ਦੀ ਕਾਰਵਾਈ ਇੱਕ ਵਾਰ ਲਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।


ਵਿਰੋਧੀ ਧਿਰ ਨੇ NEET 'ਤੇ ਚਰਚਾ ਦੀ ਮੰਗ ਕਰਦੇ ਹੋਏ ਮਤਾ ਲਿਆਂਦਾ ਸੀ। ਜਿਸ 'ਤੇ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ ਦੌਰਾਨ ਇਹ ਮਤਾ ਨਹੀਂ ਲਿਆਂਦਾ ਜਾਂ ਸਕਦਾ।


ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ 'ਚ ਧੰਨਵਾਦ ਮਤੇ 'ਤੇ ਚਰਚਾ ਸ਼ੁਰੂ ਕੀਤੀ। ਪਰ ਇੱਥੇ ਵੀ ਵਿਰੋਧੀ ਧਿਰ ਨੇ NEET ਮੁੱਦੇ 'ਤੇ ਹੰਗਾਮਾ ਕੀਤਾ।  24 ਜੂਨ ਤੋਂ ਸ਼ੁਰੂ ਹੋਇਆ ਸੈਸ਼ਨ 3 ਜੁਲਾਈ ਤੱਕ ਚੱਲੇਗਾ। ਪੀਐਮ ਮੋਦੀ 3 ਜੁਲਾਈ ਨੂੰ ਰਾਜ ਸਭਾ ਵਿੱਚ ਸਵਾਲ ਦਾ ਜਵਾਬ ਦੇ ਸਕਦੇ ਹਨ।