Rahul Gandhi in Kedarnath Temple: ਕਾਂਗਰਸ ਨੇਤਾ ਰਾਹੁਲ ਗਾਂਧੀ ਐਤਵਾਰ ਨੂੰ ਕੇਦਾਰਨਾਥ ਧਾਮ ਪਹੁੰਚੇ। ਰਾਹੁਲ ਗਾਂਧੀ ਦੁਪਹਿਰ ਨੂੰ ਹੈਲੀਕਾਪਟਰ ਰਾਹੀਂ ਕੇਦਾਰਨਾਥ ਪਹੁੰਚੇ, ਜਿੱਥੇ ਕਾਂਗਰਸ ਆਗੂਆਂ ਦੇ ਨਾਲ ਕੇਦਾਰ ਸਭਾ ਦੇ ਪ੍ਰਧਾਨ ਰਾਜਕੁਮਾਰ ਤਿਵਾੜੀ ਅਤੇ ਹੋਰ ਤੀਰਥ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਦਾਰਨਾਥ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਵੀ ਕੀਤੀ।


ਲੱਗੇ 'ਮੋਦੀ ਮੋਦੀ' ਦੇ ਨਾਅਰੇ ਲਾਏ


ਕਾਂਗਰਸੀ ਆਗੂ ਨੇ ਕੇਦਾਰਨਾਥ ਧਾਮ ਵਿਖੇ ਬਾਬਾ ਕੇਦਾਰ ਦੀ ਵਿਸ਼ੇਸ਼ ਪੂਜਾ ਕੀਤੀ। ਤਿਵਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਧਾਰਮਿਕ ਯਾਤਰਾ 'ਤੇ ਕੇਦਾਰਨਾਥ ਆਏ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਭਗਵਾਨ ਕੇਦਾਰਨਾਥ ਦੀ ਸ਼ਾਮ ਦੀ ਆਰਤੀ ਵਿੱਚ ਹਿੱਸਾ ਲਿਆ। ਰਾਹੁਲ ਜਦੋਂ ਕੇਦਾਰਨਾਥ ਪਹੁੰਚੇ ਤਾਂ ਭਾਜਪਾ ਦੇ ਸਮਰਥਕ ਕੁੱਝ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਸਾਹਮਣੇ 'ਮੋਦੀ ਮੋਦੀ' ਦੇ ਨਾਅਰੇ ਲਾਏ।


ਸ਼ਰਧਾਲੂਆਂ ਲਈ ਕੀਤੀ  ਚਾਹ ਦੀ ਸੇਵਾ


ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨਵੀਂ ਦਿੱਲੀ ਤੋਂ ਦੇਹਰਾਦੂਨ ਏਅਰਪੋਰਟ ਪਹੁੰਚੇ ਅਤੇ ਉਥੋਂ ਸਿੱਧੇ ਹੈਲੀਕਾਪਟਰ ਰਾਹੀਂ ਕੇਦਾਰਨਾਥ ਲਈ ਰਵਾਨਾ ਹੋਏ। ਆਪਣੀ ਕੇਦਾਰਨਾਥ ਯਾਤਰਾ ਦੌਰਾਨ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਚਾਹ ਦੀ ਸੇਵਾ ਵੀ ਦਿੱਤੀ।


ਫੇਸਬੁੱਕ 'ਤੇ ਇੱਕ ਪੋਸਟ ਵਿੱਚ ਕੇਦਾਰਨਾਥ ਮੰਦਰ ਦੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਗਾਂਧੀ ਨੇ ਕਿਹਾ, “ਅੱਜ ਮੈਂ ਉੱਤਰਾਖੰਡ ਵਿੱਚ ਕੇਦਾਰਨਾਥ ਧਾਮ ਗਿਆ ਅਤੇ ਦਰਸ਼ਨ ਅਤੇ ਪੂਜਾ ਕੀਤੀ। ਹਰ-ਹਰ ਮਹਾਦੇਵ।"


ਕਾਂਗਰਸ ਸੂਤਰਾਂ ਨੇ ਕਿਹਾ ਕਿ ਇਹ ਗਾਂਧੀ ਦਾ ਬਹੁਤ ਹੀ ਨਿੱਜੀ ਅਤੇ ਅਧਿਆਤਮਕ ਪ੍ਰੋਗਰਾਮ ਹੈ। ਕੇਦਾਰਨਾਥ ਵਿੱਚ ਉਨ੍ਹਾਂ ਦਾ ਤਿੰਨ ਦਿਨ ਦਾ ਪ੍ਰੋਗਰਾਮ ਹੈ।