ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਭਾਰਤ ਲੋਕਤੰਤਰਿਕ ਦੇਸ਼ ਨਹੀਂ ਰਿਹਾ। ਉਨ੍ਹਾਂ ਇਕ ਨਿਊਜ਼ ਰਿਪੋਰਟ ਦਾ ਹਵਾਲਾ ਦਿੱਤਾ, 'ਜਿਸ 'ਚ ਇਹ ਲਿਖਿਆ ਗਿਆ ਸੀ ਭਾਰਤ 'ਚ ਹੁਣ ਪਾਕਿਸਤਾਨ ਦੀ ਤਰ੍ਹਾਂ ਏਕਤੰਤਰ ਹੈ, ਬੰਗਲਾਦੇਸ਼ ਤੋਂ ਵੀ ਬੱਦਤਰ'। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਲੋਕਤੰਤਰਕ ਦੇਸ਼ ਨਹੀਂ ਰਿਹਾ।

ਪਿਛਲੇ ਮਹੀਨੇ ਜਦੋਂ ਰਾਹੁਲ ਗਾਂਧੀ ਤਾਮਿਲਨਾਡੂ ਦੌਰੇ 'ਤੇ ਗਏ ਸਨ। ਉਦੋਂ ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਸਾਰੀਆਂ ਸੰਸਥਾਵਾਂ 'ਤੇ ਦੇਸ਼ ਟਿਕਿਆ ਹੈ। ਪਰ ਪਿਛਲੇ ਛੇ ਸਾਲਾਂ ਤੋਂ ਉਨ੍ਹਾਂ ਸਾਰੀਆਂ ਸੰਸਥਾਵਾਂ 'ਤੇ ਵਿਵਸਥਿਤ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਆਰਐਸਐਸ ਦੀ ਇਸ ਕਾਰਜਸ਼ੈਲੀ ਨਾਲ ਦੇਸ਼ ਦਾ ਸੰਤੁਲਨ ਖਤਮ ਹੋ ਰਿਹਾ ਹੈ।

ਸਫਾਈ ਕਰਮਚਾਰੀਆਂ ਦੀ ਮੌਤ ਨੂੰ ਲੈਕੇ ਰਾਹੁਲ ਦੇ ਸਵਾਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੀਵਰ ਟੈਂਕ ਦੀ ਸਫਾਈ ਦੌਰਾਨ ਸਫਾਈ ਕਰਮੀਆਂ ਦੀ ਮੌਤ ਨਾਲ ਜੁੜਿਆ ਅੰਕੜਾ ਰਾਜ ਸਭਾ 'ਚ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਤੋਂ ਬਾਅਦ ਵੀਰਵਾਰ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ 2013 'ਚ ਬਣੇ ਮੈਲਾ ਢੋਣ ਰੋਧੀ ਕਾਨੂੰਨ ਨੂੰ ਐਕਟਿਵ ਕਰਨ 'ਚ ਬੁਰੀ ਤਰ੍ਹਾਂ ਸਫਲ ਰਹੀ।

This shows how badly GOI has failed to implement the Manual Scavenging Act of 2013.

Proactive measure must be taken to ensure no further indignity to our fellow citizens and our collective national conscience. pic.twitter.com/pgYiZ3nYDA
— Rahul Gandhi (@RahulGandhi) March 11, 2021

ਉਨ੍ਹਾਂ ਟਵੀਟ ਕੀਤਾ ਕਿ ਇਹ ਦਿਖਾਉਂਦਾ ਹੈ ਕਿ ਸਰਕਾਰ ਮੈਲਾ ਢੋਣ ਵਿਰੋਧੀ ਕਾਨੂੰਨ-2013 ਨੂੰ ਲਾਗੂ ਕਰਨ 'ਚ ਬੁਰੀ ਤਰ੍ਹਾਂ ਅਸਫਲ ਰਹੀ। ਕਾਂਗਰਸ ਲੀਡਰ ਨੇ ਕਿਹਾ, 'ਇਹ ਯਕੀਨੀ ਕਰਨ ਲਈ ਸਰਗਰਮ ਕਦਮ ਚੁੱਕਣ ਦੀ ਲੋੜ ਹੈ ਕਿ ਸਾਡੇ ਨਾਗਰਿਕਾਂ ਤੇ ਸਾਡੀ ਸਮੂਹਿਕ ਰਾਸ਼ਟਰੀ ਅੰਤਰਆਤਮਾ ਦਾ ਹੁਣ ਅੱਗੇ ਅਪਮਾਨ ਨਾ ਹੋਵੇ।'