ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਟੋ ਖੇਤਰ ‘ਚ ਮੁਸਿਬਤ ਅਤੇ ਆਰਥਿਕ ਵਿਕਾਸ ‘ਚ ਆਈ ਸੁਸਤੀ ਸਬੰਧੀ ਖ਼ਬਰਾਂ ਨੂੰ ਲੈ ਕੇ ਸ਼ਨੀਵਾਰ ਨੂੰ ਮੋਦੀ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਬੀਜੇਪੀ ਸਰਕਾਰ ਦੇਸ਼ ‘ਚ ਕੁਝ ਨਿਰਮਾਣ ਨਹੀਂ ਕਰ ਸਕਦੀ, ਉਹ ਸਿਰਫ ਸਦੀਆਂ ਦੀ ਮਹਿਨਤ ਨਾਲ ਬਣੀਆਂ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰ ਸਕਦੀ ਹੈ।



ਗਾਂਧੀ ਨੇ ਟਵੀਟ ਕਰ ਕਿਹਾ, “ਬੀਜੇਪੀ ਸਰਕਾਰ ਕੁਝ ਨਿਰਮਾਣ ਨਹੀਂ ਕਰ ਸਕਦੀ। ਉਹ ਸਿਰਫ ਉਨ੍ਹਾਂ ਚੀਜ਼ਾਂ ਨੂੰ ਖ਼ਤਮ ਕਰ ਸਦੀ ਹੈ ਜੋ ਦਹਾਕਿਆਂ ਦੀ ਮਹਿਨਤ ਅਤੇ ਲਗਨ ਨਾਲ ਬਣਾਇਆਂ ਗਈਆਂ ਹਨ।” ਇਸ ਤੋਂ ਪਹਿਲਾਂ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕੁਝ ਮੰਨੇ ਪ੍ਰਮੰਨੇ ਉਦਯੋਗਪਤੀਆਂ ਦੇ ਸੁਚੇਤ ਕਰਨ ਦੇ ਬਾਵਜੂਦ ਇਹ ਸਰਕਾਰ ‘ਵਿਕਾਸ ਦੇ ਥਾਂ ਵੰਡ’ ‘ਚ ਲੱਗੀ ਹੋਈ ਹੈ।



ਸੁਰਜੇਵਾਲਾ ਨੇ ਟਵੀਟ ਕੀਤਾ, “ਕਾਰ ਵਿਕਰੀ ‘ਚ 15 ਤੋਂ 48 ਫੀਸਦ ਤਕ ਦੀ ਗਿਰਾਵਟ, 30 ਲੋਹਾ ਕੰਪਨੀਆਂ ਬੰਦ ਹੋਈਆਂ।” ਉਨ੍ਹਾਂ ਦਾਅਵਾ ਕੀਤਾ, “ਉਦਯੋਗਕ ਖੇਤਰ ਦੇ ਮੁੱਖ ਨਾਂ ਰਾਹੁਲ ਬਜਾਜ, ਆਦੀ ਗੋਦਰੇਜ, ਨਾਰਾਇਣਮੁਰਤੀ ਨੇ ਸਮਾਜਿਕ ਵੈਰ, ਨਫ਼ਰਤ ਅਪਰਾਧ ਅਤੇ ਮੰਦੀ ਨੂੰ ਲੈ ਕੇ ਸਚੇਤ ਕੀਤਾ।”



ਸੁਰਜੇਵਾਲਾ ਨੇ ਕਿਹਾ, “ਫੇਰ ਵੀ ਮੋਦੀ ਸਰਕਾਰਨ ਰੋਜਗਾਰ ਦੇ ਥਾਂ ਨਕਾਰ ਅਤੇ ਵਿਕਾਸ ਦੀ ਥਾਂ ਵੰਢ ‘ਤੇ ਧਿਆਨ ਦੇਣ ‘ਤੇ ਲੱਗੀ ਹੋਈ ਹੈ। ਇਹ ਨਿਊ ਇੰਡੀਆ ਹੈ।”