Bharat Jodo Yatra: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਂਦੇੜ 'ਚ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਨਫਰਤ ਫੈਲਾਉਣ ਵਾਲਿਆਂ 'ਤੇ ਵੀ ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣ ਵਾਲੇ ਲੋਕ ਇੱਕ ਭਰਾ ਨੂੰ ਦੂਜੇ ਭਰਾ ਨਾਲ ਲੜਾ ਰਹੇ ਹਨ।
ਰਾਹੁਲ ਗਾਂਧੀ ਨੇ ਭਾਜਪਾ ਦਾ ਨਾਂ ਲਏ ਬਿਨਾਂ ਕਿਹਾ, ''ਇਹ ਦੇਸ਼ ਭਗਤ ਕਿਵੇਂ ਹਨ ਜੋ ਦੇਸ਼ 'ਚ ਨਫਰਤ ਫੈਲਾ ਰਹੇ ਹਨ। ਇੱਕ ਭਰਾ ਨੂੰ ਦੂਜੇ ਭਰਾ ਨਾਲ ਲੜਾਉਣਾ, ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਨਾਲ ਲੜਾਉਣਾ, ਇੱਕ ਜਾਤ ਨੂੰ ਦੂਜੀ ਜਾਤ ਨਾਲ ਲੜਾਉਣਾ, ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਅਤੇ ਫਿਰ ਇਹ ਕਹਿਣਾ ਕਿ ਦੇਸ਼ ਭਗਤੀ ਹੈ। ਤੁਸੀਂ ਕਿਸ ਦੇਸ਼ ਦੇ ਭਗਤ ਹੋ?
ਨੋਟਬੰਦੀ ਬਾਰੇ ਕੀ ਕਿਹਾ?
ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਨੋਟਬੰਦੀ ਕਾਲੇ ਧਨ ਨੂੰ ਖ਼ਤਮ ਕਰਨ ਲਈ ਨਹੀਂ ਸੀ, ਸਗੋਂ ਛੋਟੇ ਵਪਾਰੀਆਂ, ਕਿਸਾਨਾਂ ’ਤੇ ਹਮਲਾ ਸੀ। ਇਸ ਦਾ ਨਤੀਜਾ ਅੱਜ ਤੱਕ ਦੇਸ਼ ਦੇ ਹਰ ਗਰੀਬ ਨੂੰ ਦਿਖਾਈ ਦੇ ਰਿਹਾ ਹੈ। ਨੋਟਬੰਦੀ ਤੋਂ ਬਾਅਦ ਗਲਤ GST ਲਾਗੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਟੁੱਟ ਕੇ ਤਬਾਹ ਹੋ ਗਈ।
ਭਾਰਤ ਜੋੜੋ ਯਾਤਰਾ
ਕਾਂਗਰਸ ਦੀ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਮਹਾਰਾਸ਼ਟਰ ਵਿੱਚ, ਯਾਤਰਾ 14 ਦਿਨਾਂ ਵਿੱਚ ਰਾਜ ਦੇ 15 ਵਿਧਾਨ ਸਭਾ ਅਤੇ ਛੇ ਸੰਸਦੀ ਹਲਕਿਆਂ ਵਿੱਚੋਂ ਲੰਘੇਗੀ। ਇਸ ਦੌਰਾਨ 382 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ।