ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੱਜ ਦੇਸ਼-ਵਿਆਪੀ ਚੱਕਾ ਜਾਮ ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ 'ਚ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਹੁਣ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਅੱਜ ਹੋਣ ਵਾਲੇ ਇਸ ਚੱਕਾ ਜਾਮ ਨੂੰ ਆਪਣਾ ਸਮਰਥਨ ਦਿੱਤਾ ਹੈ।


ਦਰਅਸਲ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਸੱਤਿਆਗ੍ਰਹਿ ਦੇਸ਼ਹਿਤ 'ਚ ਹੈ। ਰਾਹੁਲ ਨੇ ਖੇਤੀ ਕਾਨੂੰਨਾਂ ਨੂੰ ਨਾ ਸਿਰਫ਼ ਕਿਸਾਨ, ਮਜਦੂਰਾਂ ਲਈ ਘਾਤਕ ਦੱਸਿਆ ਬਲਕਿ ਦੇਸ਼ ਦੀ ਜਨਤਾ ਲਈ ਵੀ ਘਾਤਕ ਕਰਾਰ ਦਿੱਤਾ।





ਇਸ ਤੋਂ ਪਹਿਲਾਂ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੱਕਾ ਜਾਮ ਨੂੰ ਲੈਕੇ ਕਿਹਾ ਕਿ ਉਹ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਚੱਕਾ ਜਾਮ ਨਹੀਂ ਕਰਨਗੇ। ਪਰ ਯੂਪੀ ਤੇ ਉੱਤਰਾਖੰਡ ਦੇ ਇਕ ਲੱਖ ਕਿਸਾਨਾਂ ਨੂੰ ਸਟੈਂਡ ਬਾਏ ਰੱਖਿਆ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ