ਸਾਬਕਾ ਕੇਂਦਰੀ ਰੱਖਿਆ ਮੰਤਰੀ ਤੇ ਪਾਰਟੀ ਦੇ ਸੀਨੀਅਰ ਨੇਤਾ ਏਕੇ ਐਂਟਨੀ ਨੇ ਕਿਹਾ ਹੈ ਕਿ ਕਾਂਗਰਸ ਲੰਮੇ ਸਮੇਂ ਤੋਂ ਮੰਗ ਉਠਾ ਰਹੀ ਸੀ ਕਿ ਰਾਹੁਲ ਗਾਂਧੀ ਦੱਖਣ ਭਾਰਤ ਦੀ ਕਿਸੇ ਸੀਟ ਤੋਂ ਵੀ ਚੋਣ ਲੜਨ। ਕਾਂਗਰਸ ਪ੍ਰਧਾਨ ਨੇ ਸਾਡੀ ਮੰਗ ਪ੍ਰਵਾਨ ਕਰ ਲਈ ਹੈ। ਵਾਇਨਾਡ ਸੀਟ ਕਰਨਾਟਕ, ਤਾਮਿਲਨਾਡੂ ਤੇ ਕੇਰਲ ਦਾ ਟ੍ਰਾਈ-ਜੰਕਸ਼ਨ ਹੈ।
ਅਮੇਠੀ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਉਤਾਰਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਨੇ ਇਰਾਨੀ ਨੂੰ 1.07 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਲ 2004 ਦੀਆਂ ਚੋਣਾਂ ਦੌਰਾਨ ਅਮੇਠੀ ਤੋਂ ਕਾਂਗਰਸ ਦਾ ਵੋਟ ਫੀਸਦ 66% ਸੀ ਤੇ 2009 ਲੋਕ ਸਭਾ ਚੋਣਾਂ ਵਿੱਚ ਇਹ ਵੱਧ ਕੇ 71% ਹੋ ਗਿਆ। 2014 ਲੋਕ ਸਭਾ ਚੋਣਾਂ ਮੌਕੇ ਕਾਂਗਰਸ ਦਾ ਵੋਟ ਸ਼ੇਅਰ 46% ਤਕ ਹੀ ਸੁੰਗੜ ਗਿਆ। ਅਜਿਹੇ ਵਿੱਚ ਕਾਂਗਰਸ ਵੀ ਰਾਹੁਲ ਗਾਂਧੀ ਲਈ ਸੁਰੱਖਿਅਤ ਵਿਕਲਪ ਵੀ ਤਲਾਸ਼ ਰਹੀ ਸੀ।