ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਪੰਜਾਬ ਅਤੇ ਕੁਝ ਹੋਰ ਥਾਵਾਂ 'ਤੇ ਭੀੜ ਦੁਆਰਾ ਕੁੱਟਮਾਰ ਕਰਕੇ ਕਥਿਤ ਤੌਰ 'ਤੇ ਮਾਰਨ ਦੀਆਂ (Lynching) ਤਾਜ਼ਾ ਘਟਨਾਵਾਂ ਦੇ ਪਿਛੋਕੜ ਵਿੱਚ ਮੋਦੀ ਸਰਕਾਰ (Modi government ) 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ 2014 'ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਪਹਿਲਾਂ 'ਲਿੰਚਿੰਗ' ਸ਼ਬਦ ਸੁਣਨ ਵਿੱਚ ਨਹੀਂ ਆਉਂਦਾ ਸੀ। 


 



ਉਨ੍ਹਾਂ ਨੇ 'ਧੰਨਵਾਦ ਮੋਦੀ ਜੀ' ਹੈਸ਼ਟੈਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ, '2014 ਤੋਂ ਪਹਿਲਾਂ 'ਲਿੰਚਿੰਗ' ਸ਼ਬਦ ਸੁਣਨ ਵਿੱਚ ਨਹੀਂ ਆਉਂਦਾ ਸੀ। ਭਾਜਪਾ ਨੇਤਾ ਅਮਿਤ ਮਾਲਵੀਆ ਨੇ ਪਲਟਵਾਰ ਕਰਦੇ ਹੋਏ ਰਾਜੀਵ ਗਾਂਧੀ ਨੂੰ 'ਮੌਬ ਲਿੰਚਿੰਗ' ਦਾ ਪਿਤਾ ਕਿਹਾ ਹੈ। ਇਸ ਦੇ ਨਾਲ ਹੀ ਭਾਜਪਾ ਨੇਤਾ ਨੇ ਰਾਜੀਵ ਗਾਂਧੀ ਦਾ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਹੈ।

 

 


ਅਮਿਤ ਮਾਲਵੀਆ ਨੇ ਕਿਹਾ, 'ਰਾਜੀਵ ਗਾਂਧੀ ਮੌਬ ਲਿੰਚਿੰਗ ਦੇ ਪਿਤਾਮਾ ਸਨ, ਜਿਨ੍ਹਾਂ ਨੇ ਸਿੱਖਾਂ ਦੇ ਖੂਨ ਨਾਲ ਭਿੱਜੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਇਆ ਸੀ। ਕਾਂਗਰਸ ਦੇ ਬਹੁਤ ਸਾਰੇ ਆਗੂ ਸੜਕਾਂ 'ਤੇ ਆ ਗਏ ਅਤੇ ਖੂਨ -ਖੂਨ ਦਾ ਬਦਲਾ ਖੂਨ ਨਾਲ ਲੈਣ ਜਿਹੇ ਨਾਅਰੇ ਲਗਾਏ , ਔਰਤਾਂ ਨਾਲ ਬਲਾਤਕਾਰ, ਸਿੱਖ ਮਰਦਾਂ ਦੇ ਗਲਾਂ 'ਚ ਸੜਦੇ ਟਾਇਰ ਲਪੇਟੇ ਗਏ।

 

ਕੀ ਹੈ 'ਲਿੰਚਿੰਗ' ਦਾ ਮਾਮਲਾ


ਬੀਤੇ ਐਤਵਾਰ ਨੂੰ ਪੰਜਾਬ ਦੇ ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਰਮ ਦੇ 'ਨਿਸ਼ਾਨ ਸਾਹਿਬ' ਦੀ ਬੇਅਦਬੀ ਕਰਨ ਦੇ ਆਰੋਪ ਵਿੱਚ ਭੀੜ ਵੱਲੋਂ ਇੱਕ ਅਣਪਛਾਤੇ ਵਿਅਕਤੀ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਬੇਅਦਬੀ ਨੂੰ ਲੈ ਕੇ ਭੀੜ ਨੇ ਇਕ ਹੋਰ

ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਦੱਸ ਦੇਈਏ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ।

 

<iframe width="1045" height="588" src="https://www.youtube.com/embed/BtenRwisLFM" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>  



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490

 

ਇਸ ਤੋਂ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਮਹਿੰਗਾਈ, ਪੈਗਾਸਸ ਵਰਗੇ ਮੁੱਦਿਆਂ 'ਤੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ 'ਤੇ ਲਿਖਿਆ, "ਇਹ ਕਿਹੋ ਜਿਹੀ ਸਰਕਾਰ ਹੈ, ਜਿਸਨੂੰ ਸਦਨ ਸੰਭਾਲਣਾ ਨਹੀਂ ਆਉਂਦਾ ? ਮਹਿੰਗਾਈ, ਲਖੀਮਪੁਰ ਹਿੰਸਾ, ਐਮਐਸਪੀ, ਲੱਦਾਖ, ਪੈਗਾਸਸ, ਮੁਅੱਤਲ ਕੀਤੇ ਸੰਸਦ ਮੈਂਬਰਾਂ ਵਰਗੇ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾਉਣਾ ਬੰਦ ਨਹੀਂ ਕਰ , ਸਕਦੀ ਹਿੰਮਤ ਹੈ ਤਾਂ ਚਰਚਾ ਹੋਣ ਦਿਓ।