ਨਵੀਂ ਦਿੱਲੀ: 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਗਠਜੋੜ ਹਾਲੇ ਸਾਫ ਨਹੀਂ ਹੈ। ਗਠਜੋੜ ਬਾਰੇ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਬੈਠਕ ਹੋਈ ਪਰ ਬੇਸਿੱਟਾ ਰਹੀ। ਬੈਠਕ ਵਿੱਚ ਮੌਜੂਦ ਪੰਜ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ ਪਰ ਛੇ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ।
ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ, ਅਮਰਿੰਦਰ ਲਵਲੀ, ਸੁਭਾਸ਼ ਚੋਪੜਾ ਤੇ ਤਾਜਦਾਰ ਬਾਬਰ ਨੇ ਗਠਜੋੜ ਦਾ ਸਮਰਥਨ ਕੀਤਾ ਜਦਕਿ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਤੋਂ ਇਲਾਵਾ ਤਿੰਨ ਕਾਰਜਕਾਰੀ ਪ੍ਰਧਾਨਾਂ ਤੇ ਜੇਪੀ ਅਗਰਵਾਲ ਤੇ ਯੋਗਾਨੰਦ ਸ਼ਾਸਤਰੀ ਇਸ ਗਠਜੋੜ ਦਾ ਵਿਰੋਧ ਕੀਤਾ।
ਬੈਠਕ ਮਗਰੋਂ ਨੇਤਾਵਾਂ ਨੇ ਆਖ਼ਰੀ ਫੈਸਲਾ ਰਾਹੁਲ ਗਾਂਧੀ 'ਤੇ ਫੈਸਲਾ ਛੱਡਦਿਆਂ ਕਿਹਾ ਕਿ ਉਹ ਜੋ ਫੈਸਲਾ ਲੈਣਗੇ, ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਪਾਰਟੀ ਬਾਅਦ ਦੁਪਹਿਰ ਗਠਜੋੜ ਹੋਣ ਜਾਂ ਨਾ ਹੋਣ ਬਾਰੇ ਖੁਲਾਸਾ ਕਰ ਸਕਦੀ ਹੈ।