Rajasthan Floor Test LIVE Updates: ਸੀਟ ਤਬਦੀਲੀ 'ਤੇ ਸਚਿਨ ਪਾਇਲਟ ਦਾ ਬਿਆਨ, ਕਿਹਾ ਸਭ ਤੋਂ ਮਜ਼ਬੂਤ ਸਿਪਾਹੀ ਸਰਹੱਦ ‘ਤੇ ਤਾਇਨਾਤ ਕੀਤਾ ਜਾਂਦਾ

Rajasthan Government Floor Test Live Updates: ਰਾਜਸਥਾਨ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀਐਮ ਅਸ਼ੇਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਸੀ ਕਿ 'ਸੱਤਯਮੇਵ ਜਯਤੇ' ਮਤਲਬ ਸੱਚਾਈ ਜਿੱਤੇਗੀ।

ਏਬੀਪੀ ਸਾਂਝਾ Last Updated: 14 Aug 2020 03:49 PM

ਪਿਛੋਕੜ

ਪਿਛੋਕੜ: ਰਾਜਸਥਾਨ ਦੀ ਸਿਆਸੀ ਲੜਾਈ ਅੱਜ ਬੰਦ ਹੋਣ ਜਾ ਰਿਹਾ ਹੈ ਅਤੇ ਅੱਜ ਇਹ ਫੈਸਲਾ ਲਿਆ ਜਾਵੇਗਾ ਕਿ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਸਰਕਾਰ ਸੁਰੱਖਿਅਤ ਹੈ ਜਾਂ ਗਹਿਲੋਤ ਸਰਕਾਰ ਦੇ ਖ਼ਿਲਾਫ਼ ਕਿਸੇ...More

ਸਚਿਨ ਪਾਇਲਟ ਨੇ ਕਿਹਾ, “ਅੱਜ ਇਸ ਵਿਸ਼ਵਾਸ ਮਤ ਵਿੱਚ ਜੋ ਵਿਚਾਰਿਆ ਜਾ ਰਿਹਾ ਹੈ… ਇਸ ਵਿੱਚ ਬਹੁਤ ਸਾਰੀਆਂ ਗੱਲਾਂ ਬੋਲੀਆਂ ਗਈਆਂ, ਬਹੁਤ ਸਾਰੀਆਂ ਗੱਲਾਂ ਬੋਲੀਆਂ ਜਾਣਗੀਆਂ। ਸਮੇਂ ਦੇ ਨਾਲ-ਨਾਲ ਸਭ ਗੱਲਾਂ ਦਾ ਖੁਲਾਸਾ ਹੋ ਜਾਵੇਗਾ।" ਉਨ੍ਹਾਂ ਨੇ ਕਿਹਾ,"ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਵੀ ਕਹਿਣਾ ਸੀ ਸੁਣਨਾ ਸੀ, ਭਾਵੇਂ ਮੈਂ ਹਾਂ ਜਾਂ ਮੇਰਾ ਸਹਿਭਾਗੀ ਹੈ... ਅਸੀਂ ਡਾਕਟਰ ਨੂੰ ਆਪਣਾ ਮਰਜ਼ ਦੱਸਣਾ ਸੀ, ਉਹ ਦੱਸ ਦਿੱਤਾ। ਇਲਾਜ ਤੋਂ ਬਾਅਦ ਅਸੀਂ ਇੱਕਠੇ ਹਾਂ, ਸਵਾ ਸੌ ਲੋਕ ਸਦਨ 'ਚ ਖੜ੍ਹੇ ਹਾਂ। ਜਦੋਂ ਅਸੀਂ ਸਾਰੇ ਸਦਨ ਆਏ ਹਾਂ ਤਾਂ ਕਹਿਣ ਸੁਣਨ ਤੋਂ ਹੱਟਕੇ ਸਾਨੂੰ ਅੱਜ ਹਕੀਕਤ 'ਤੇ ਧਿਆਨ ਕੇਂਦਰਤ ਕਰਨਾ ਪਏਗਾ।